
ਬਰਨਾਲਾ. 24 ਅਗਸਤ (ਕਰਨਪ੍ਰੀਤ ਧੰਦਰਾਲ )ਜਿਲਾ ਬਰਨਾਲਾ ਦੇ ਪਿੰਡ ਸੰਘੇੜਾ
ਵਿੱਖੇ ਸਮੂੰਹ ਨਗਰ ਨਿਵਾਸੀ ਆਗਣਵਾੜੀ ਮੁਲਾਜਮ ਅਤੇ ਅੈਮ ਸੀ ਸਹਿਬਾਨਾ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਵਿੱਖੇ ਤੀਆ ਦਾ ਤਿਉਹਾਰ ਅਤੇ ਪੰਜਾਬੀ ਸੱਭਿਆਚਾਰ ਪ੍ੋਗਰਾਮ ਸਾਨੋ ਸੋਕਤ ਨਾਲ ਮਨਇਆ ਗਿਆi ਜਿਸ ਵਿੱਚ ਪਿੰਡ ਦੀਆ ਸਮਾਜ ਸੇਵੀ ਆਗੂਆ ਤੋ ਇਲਾਵਾ ਨਗਰ ਕੋਸਲ ਬਰਨਾਲਾ ਦੇ ਪ੍ਧਾਨ ਗੁਰਜੀਤ ਸਿੰਘ ਰਾਮਨਿਵਾਸੀਆ ਅਤੇ ਅੈਮ ਸੀ ਵਾਰਡ ਨੰ3 ਬੀਬੀ ਗਿਆਨ ਕੋਰ ,ਅੈਮ ਸੀ ਵਾਰਡ ਨੰ 2 ਬਲਵੀਰ ਸਿੰਘ ਲੱਕੀ , ਕਾਗਰਸੀ ਆਗੂ ਤੇ ਸਮਾਜ ਸੇਵੀ ਦਰਸਨ ਸਿੰਘ ,ਤਰਨਜੀਤ ਸਿੰਘ ਬਰਾੜ,ਡਾ ਬਲਵੀਰ ਸਿੰਘ,ਪਰਮਜੀਤ ਸਿੰਘ ਪੰਮਾ ਗੁਰਮੇਲ ਸਿੰਘ ਫੋਜੀ,ਚੇਅਰਮੈਨ ਮੇਜਰ ਸਿੰਘ ਸਕੂਲ ਕਮੇਟੀ, ਨਾਹਰ ਸਿੰਘ,ਜੱਗਾ ਸਿੰਘ, ਤੇਜਾ ਸਿੰਘ ਨੇ ਸਿਰਕਤ ਕੀਤੀi ਅਤੇ ਤੀਆ ਵਿੱਚ ਪਹੁੰਚੀਆ ਧੀਆ ਦੀ ਹੋਸਲਾ ਅਫਜਾਈ ਕੀਤੀ i ਇਸ ਵੇਲੇ ਸੱਜ ਵਿਆਹੀਆ ਪੇਕੇ ਘਰ ਆਇਆ ਚਿਰਾ ਤੋ ਵਿਛੜੀਅਾ ਮੁਟਿਆਰਾ ਤੇ ਲੜਕੀਆ ਨੇ ਬੋਲੀਆ ਤੇ ਗਿੱਧਾ ਪਾਕੇ ਆਪਣੇ ਦਿਲ ਦੇ ਵਲਵਲੇ ਕੱਡਕੇ ਪੁਰਾਣੇ ਵਿਰਸੇ ਦੀ ਯਾਦ ਨੂੰ ਤਾਜਾ ਕਰਕੇ ਖੂਬ ਮਨੋਰੰਜਣ ਕੀਤਾiਤੇ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੁੜੀਆ ਪੁਰਾਣੀਆ ਤੇ ਘਰਾ ਵਿੱਚ ਵਰਤੋ ਆਉਣ ਵਾਲੀਆ ਚੀਜਾ ਚਾਟੀ ਮਧਾਣੀ ,ਚਰਖਾ, ਚੱਕੀ, ਪੱਖੀ,ਲਾਲਟਨ ਨਾਲੇ ਬੁਨਣ ਵਾਲਾ ਅੱਡਾ ਆਦਿ ਵਿਖਾਕੇ ਸਾਡੇ ਪੁਰਾਣੇ ਵਿਰਸੇ ਦੀ ਅਲੋਪ ਹੋਈ ਯਾਦ ਨੂੰ ਤਾਜਾ ਕੀਤਾi ਇਸ ਮੋਕੇ ਆਗਣਵਾੜੀ ਮੁਲਾਜਮ ਕਿਰਨਜੀਤ ਕੋਰ ਨੇ ਸਾਡੇ ਅਦਾਰੇ ਨਾਲ ਗੱਲਬਾਤ ਕਰਦਿਆ ਕਿਹਾ ਕੀ ਤੀਆ ਦਾ ਤਿਉਹਾਰ ਅੋਰਤਾ ਲਈ ਇੱਕ ਵਿਸੇਸ ਮਹੱਤਤਾ ਰੱਖਦਾ ਹੈiਸਾਉਣ ਮਹੀਨੇ ਚ ਆਪਣੇ ਪੇਕੇ ਘਰ ਆਇਆ ਧੀਆ ਆਪਣੀਆ ਚਿਰਾ ਤੋ ਵਿਛੜੀਆ ਹੋਈਆ ਸਹੇਲੀਆ ਨੂੰ ਮਿਲਣ ਦਾ ਇੱਕ ਜਰੀਆ ਹੈi ਤੇ ਉਹ ਗਿੱਧਾ ਪਾਕੇ ਨੱਚ ਟੱਪਕੇ ਬੋਲੀਆ ਰਾਹੀ ਆਪਣੇ ਦੁੱਖ ਸੁੱਖ ਦੱਸਕੇ ਆਾਪਨੇ ਦਿਲ ਦੇ ਵਲਵਲੇ ਕੱਢਦੀਆ ਹਨi ਤੇ ਜਦੋ ਭਾਦੋ ਦਾ ਮਹੀਨਾ ਚੜ ਜਾਣ ਚ ਕੁਛ ਦਿਨ ਬਾਕੀ ਰਹਿੱਦੇ ਹਨi ਤਾ ਊਨਾ ਨੂੰ ਪਤਾ ਹੁੰਦਾ ਹੈi ਕਿ ਅਸੀ ਆਪਣੀਆ ਸਕੀਆ ਸੁਹੇਲੀਆ ਨਾਲੋ ਹੁਣ ਵਿਛੜ ਜਾਣਾ ਹੈ iਤੇ ਸਹੁਰੇ ਘਰ ਚਲੇ ਜਾਣਾ ਹੈi ਮੁੜਕੇ ਇੱਕ ਸਾਲ ਬਾਅਦ ਇਕੱਠੇ ਹੋਣਾ ਹੈi ਤੇ ਭਾਦੋ ਮਹੀਨੇ ਨੂੰ ਤਾਨੇ ਮਾਰਕੇ ਸਾਉਣ ਮਹੀਨੇ ਦੀ ਸਲਾਘਾ ਕਰਦੀਆ ਹੋਈਆ ਲੋਕ ਬੋਲੀਆ ਰਾਹੀ ਕਹਿਦਿਆ ਹਨ iਭਾਦੋ ਚੰਦਰੀ ਵਿਛੋੜੇ ਪਾਵੇ ਸਾਉਣ ਵੀਰ ਕਰੇ ਇਕੱਠੀਆ iਇਸ ਸਮੇ ਆਗਣਵਾੜੀ ਵਰਕਰ ਗੁਰਮੀਤ ਕੋਰ,ਸੰਦੀਪ ਕੋਰ,ਭੁਪਿੰਦਰ ਕੋਰ,ਸੁਖਦਰਸਨ ਕੋਰ, ਹੈਲਪਰ ਪ੍ਮਜੀਤ ਕੋਰ,ਬੀਨਾ ਰਾਣੀ,ਜਸਪਾਲ ਕੋਰ, ਜਸਵੀਰ ਕੋਰ ‘ ਸੁਖਵੀਰ ਕੋਰ ਆਦਿ ਹਾਜਰ ਸਨ।





