ਸਾਹਿਬ ਸ੍ਰੀ ਕਾਸ਼ੀ ਰਾਮ ਹਰ ਧਰਮ ਜਾਤ ਦਾ ਸਤਿਕਾਰ ਕਰਦੇ ਸਨ: ਗੁਰਦੀਪ ਸਿੰਘ ਮਾਖਾ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਬਾਬੂ ਕਾਸ਼ੀ ਰਾਮ ਜੀ ਦਾ 14 ਵਾ ਪ੍ਰੀ ਨਿਰਮਾਣ ਦਿਵਸ ਪਿੰਡ ਮਾਖਾ ਦੀ ਰਵਿਦਾਸ ਧਰਮਸ਼ਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਕਿਹਾ ਕਿ ਸਾਨੂੰ ਸਾਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ, ਉਨ੍ਹਾਂ ਹਰ ਧਰਮ, ਜਾਤ, ਮਜ਼ਬ ਦਾ ਸਤਿਕਾਰ ਕੀਤਾ ਅਤੇ ਉੂਚ ਨੀਚ ਦਾ ਭੇਦ ਮਿਟਾਉਣ ਦਾ ਬੀੜਾ ਚੁੱਕਿਆ। ਜਦ ਕਿ ਅੱਜ ਰਜਵਾੜੇਸ਼ਾਹੀ ਪਾਰਟੀਆਂ ਸਾਨੂੰ ਧਰਮਾਂ ਅਤੇ ਮਜ਼ਹਬਾਂ ਆਦਿ ਦੇ ਨਾਂ ਤੇ ਲੜਾ ਕੇ ਸਾਨੂੰ ਇੱਕ ਦੂਸਰੇ ਤੋਂ ਦੂਰ ਕਰਕੇ ਆਪਣਾ ਸਵਾਰਥ ਕੱਢ ਰਹੀਆਂ ਹਨ । ਜਿਸ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ । ਉਨ੍ਹਾਂ ਇੱਥੇ ਪਹੁੰਚੇ ਸਮੂਹ ਵਰਕਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਵੱਲੋਂ ਦਿੱਤੀ ਪ੍ਰੇਰਨਾ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਸਾਹਿਬ ਸ੍ਰੀ ਕਾਸ਼ੀ ਰਾਮ ਅਮਰ ਰਹੇ, ਕਾਸ਼ੀ ਰਾਮ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਦੇ ਨਾਅਰੇ ਲਗਾ ਕੇ ਉਨ੍ਹਾਂ ਦੀ ਫੋਟੋ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ਼ ਨਗਿੰਦਰ ਸਿੰਘ ਕੁਸਲਾ ,ਬਸਪਾ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਅੰਗਰੇਜ਼ ਸਿੰਘ ਜਟਾਣਾ ,ਬਸਪਾ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਚੋਣ ਲੜ ਚੁੱਕੇ ਜਸਬੀਰ ਸਿੰਘ ਜੱਸੀ ,ਨਾਜਰ ਸਿੰਘ ਨੰਗਲ ਕਲਾਂ ਸੈਕਟਰ ਪ੍ਰਧਾਨ ,ਰੁਲਦੂ ਸਿੰਘ ਮਾਖਾ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ ।






