10 ਕਰੋੜ ਰੁਪਏ ਦਾਨ ਕਰਨ ਦਾ ਵਾਅਦਾ ਕੀਤਾ

ਨਵੀ ਦਿੱਲੀ (ਏਜੇਂਸੀ) : ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਚਾਹੁੰਦਾ ਹੈ ਕਿ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਦੇਸ਼ ਦੇ ਖਿਡਾਰੀ ਖੇਡਾਂ ਦੇ ਮਹਾਨ ਕੁੰਭ ਵਿਚ ਬਿਹਤਰ ਪ੍ਰਦਰਸ਼ਨ ਕਰਨ। ਇਸਦੇ ਲਈ ਬੀਸੀਸੀਆਈ ਨੇ ਐਤਵਾਰ ਨੂੰ ਓਲੰਪਿਕ ਖੇਡਾਂ ਲਈ ਜਾ ਰਹੇ ਅਥਲੀਟਾਂ ਦੀ ਸਿਖਲਾਈ ਅਤੇ ਤਿਆਰੀ ਲਈ 10 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਬੋਰਡ ਨੇ ਇਹ ਫੈਸਲਾ ਇੱਕ ਮੀਟਿੰਗ ਦੌਰਾਨ ਲਿਆ ਜਿਸ ਵਿੱਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਵੀ ਸ਼ਾਮਲ ਸਨ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਹਾਂ, ਇਹ ਸੱਚ ਹੈ ਕਿ ਬੋਰਡ ਨੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਤਿਆਰੀ ਅਤੇ ਸਿਖਲਾਈ ਲਈ 10 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।” ਬੋਰਡ ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਇਸ ਫੰਡ ਦੀ ਵਰਤੋਂ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਅਥਲੀਟਾਂ ਦੀ ਤਿਆਰੀ ਅਤੇ ਹੋਰ ਸੰਭਾਵਿਤ ਉਦੇਸ਼ਾਂ ਲਈ ਕੀਤੀ ਜਾਏਗੀ.






