ਐਸ. ਏ. ਐਸ. ਨਗਰ, 24 ਮਈ : ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਲਿਆਂਦਾ ਗਿਆ ਹੈ। ਥਾਣਾ ਫੇਜ਼ ਅੱਠ ਮੁਹਾਲੀ ਦੀ ਪੁਲਿਸ ਵਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉੱਧਰ ਪੁਲਿਸ ਵਲੋਂ ਮੀਡੀਆ ਨੂੰ ਫਿਲਹਾਲ ਥਾਣੇ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਹੈ।




