ਬੱਚਿਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾ ਦਿੱਤਾ ਹੈ

ਮਾਨਸਾ (ਰਾਜੀਵ ਸ਼ਰਮਾ ਆਜ਼ਾਦ) : ਜ਼ਿਲ੍ਹੇ ਦੇ ਪਿੰਡ ਉੱਡਤ ਸੈਦੇਵਾਲਾ ਦੇ ਅਕਾਲ ਅਕੈਡਮੀ ਵਿੱਚ ਅਵਾਰਾ ਕੁੱਤੇ ਵੱਲੋਂ ਤਿੰਨ ਸਕੂਲੀ ਬੱਚਿਆਂ ਨੂੰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਚਿਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾ ਦਿੱਤਾ ਹੈ : ਮਾਨਸਾ ਦੇ ਪਿੰਡ ਉੱਡਤ ਸੈਦੇਵਾਲਾ ਦੇ ਅਕਾਲ ਅਕੈਡਮੀ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਵੇਰੇ ਸਕੂਲ ਲੱਗਣ ਵਕਤ ਬੱਚੇ ਕਲਾਸਾਂ ਵਿੱਚ ਜਾ ਰਹੇ ਸੀ ਕਿ ਇਕ ਆਵਾਰਾ ਕੁੱਤੇ ਨੇ ਬੱਚਿਆਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਜਿਸ ਦੇ ਮੱਦੇਨਜ਼ਰ ਤਿੰਨ ਸਕੂਲੀ ਬੱਚਿਆਂ ਨੂੰ ਆਵਾਰਾ ਕੁੱਤੇ ਨੇ ਬੇਰਹਿਮੀ ਨਾਲ ਕੱਟਿਆ ਗਿਆ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਅਤੇ ਬੱਚਿਆਂ ਨੇ ਦੱਸਿਆ ਕਿ ਸਕੂਲ ਲੱਗਣ ਸਮੇਂ ਬਾਹਰੋਂ ਹੱਡਾਰੋੜੀ ਤੋਂ ਅਵਾਰਾ ਕੁੱਤਾ ਸਕੂਲ ਵਿੱਚ ਦਾਖ਼ਲ ਹੋ ਗਿਆ ਜਿਸ ਨੇ ਬੱਚਿਆਂ ਨੂੰ ਕੱਟ ਲਿਆ ਉਨ੍ਹਾਂ ਕਿਹਾ ਕਿ ਸਕੂਲ ਦੇ ਬਾਹਰ ਹੱਡਾ ਰੋੜੀ ਬਣੀ ਹੋਈ ਹੈ ਜਿਸ ਦੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਜਿਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਅੱਜ ਅਵਾਰਾ ਕੁੱਤੇ ਨੇ ਸਕੂਲੀ ਬੱਚਿਆਂ ਨੂੰ ਕਟਿਆ ਹੈ
ਉਧਰ ਬੱਚਿਆਂ ਦਾ ਇਲਾਜ ਕਰ ਰਹੇ ਮਾਨਸਾ ਦੇ ਸਿਵਲ ਹਸਪਤਾਲ ਦੇ ਐਸਐਮਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਵਾਰਾ ਕੁੱਤੇ ਨੇ 3 ਸਕੂਲੀ ਬੱਚਿਆਂ ਨੂੰ ਕੱਟਿਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਜੋ ਖ਼ਤਰੇ ਤੋਂ ਬਾਹਰ ਹਨ






