17.4 C
Chandigarh

TODAY NOW NEWS

Friday, March 20, 2026
HomeWEIRD NEWSਬਰਨਾਲਾ ਜ਼ਿਲੇ ਪਿੰਡ ਧੌਲਾ ਵਿਖੇ ਇੱਕ ਨਾਬਾਲਿਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ...

ਬਰਨਾਲਾ ਜ਼ਿਲੇ ਪਿੰਡ ਧੌਲਾ ਵਿਖੇ ਇੱਕ ਨਾਬਾਲਿਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ

ਪੀੜਤ ਲੜਕੀ ਇੱਕ ਦਲਿਤ ਪਰਿਵਾਰ ਨਾਲ ਸਬੰਧਤ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲਾ ਜ਼ਿਲੇ ਪਿੰਡ ਧੌਲਾ ਵਿਖੇ ਇੱਕ ਨਾਬਾਲਿਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਲੜਕੀ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹੈ। ਇਸ ਗੈਂਪਰੇਪ ਦੇ ਚਾਰੇ ਮੁਲਜ਼ਮ ਵੀ ਲੜਕੀ ਦੇ ਪਿੰਡ ਤੋਂ ਹੀ ਹਨ। ਪੁਲਿਸ ਵਲੋਂ ਪੀੜਤ ਲੜਕੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾ ਕੇ ਮੈਡੀਕਲ ਕਰਵਾਇਆ ਗਿਆ ਹੈ । ਜਦੋਂਕਿ ਇਸ ਮਾਮਲੇ ਵਿੱਚ ਚਾਰੇ ਮੁੁਲਜ਼ਮਾਂ ਵਿਰੁੱਧ ਗੈਂਗਰੇਪ ਦੀ ਧਾਰਾ ਅਤੇ ਐਸਸੀ ਐਕਟ ਅਧੀਨ ਮਾਮਲਾ ਦਰਜ਼ ਕਰ ਲਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੇ ਪਿਤਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਸਦੀ ਲੜਕੀ ਨੂੰ ਚਾਰ ਲੜਕੇ ਵਰਗਲਾ ਕੇ ਘਰ ਤੋਂ ਲੈ ਗਏ, ਜਿਸ ਤੋਂ ਬਾਅਦ ਇਸ ਘਿਨੌਣੀ ਹਰਕਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।

ਉਧਰ ਇਸ ਸਬੰਧੀ ਮਾਮਲੇ ਦੀ ਜਾਂਚ ਕਰਨ ਵਾਲੇ ਡੀ ਐਸ ਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ 13 ਸਾਲਾ ਲੜਕੀ ਨਾਲ ਗੈਂਗਰੇਪ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਚਾਰੇ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ ਅਤੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਚਾਰੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਲਈ ਵੀ ਕਾਰਵਾਈ ਆਰੰਭ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS