ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਮਾਰਚ ਨੂੰ ਕੇ. ਐਮ. ਪੀ. ਤੇ 11 ਵਜੇ ਤੋਂ 4 ਵਜੇ ਤੱਕ ਚੱਕਾ ਜਾਮ ਕਰਨ ਅਤੇ 8 ਮਾਰਚ ਨੂੰ ਕੌਮਾਤਰੀ ਮਹਿਲਾਂ ਦਿਵਸ ਮਨਾਇਆ ਜਾਵੇਗਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ ਸਿਖਰਾਂ ਉੱਤੇ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਮਾਰਚ ਨੂੰ ਕੇ. ਐਮ. ਪੀ. ਤੇ 11 ਵਜੇ ਤੋਂ 4 ਵਜੇ ਤੱਕ ਚੱਕਾ ਜਾਮ ਕਰਨ ਅਤੇ 8 ਮਾਰਚ ਨੂੰ ਕੌਮਾਤਰੀ ਮਹਿਲਾਂ ਦਿਵਸ ਮਨਾਇਆ ਜਾਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਚੋਣਵੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕੀਤਾ। ਰਾਏਪੁਰ ਨੇ ਕਿਹਾ ਕਿ ਅੱਜ ਲੋੜ ਹੈ ਪਿੰਡਾਂ ਵਿੱਚੋਂ ਬੱਚਿਆਂ ਅਤੇ ਬੀਬੀਆਂ ਦੇ ਜਿਆਦਾ ਤੋਂ ਜਿਆਦਾ ਕਾਫਲੇ ਪਰੇਰਿਤ ਕਰਕੇ ਦਿੱਲੀ ਭੇਜੇ ਜਾਣ ਤਾ ਕਿ ਕੌਮਾਂਤਰੀ ਮਹਿਲਾਂ ਦਿਵਸ ਨੂੰ ਦਿੱਲੀ ਦੇ ਬਾਰਡਰਾਂ ਅਸਰਦਾਰ ਤਰੀਕੇ ਨਾਲ ਮਨਾਂ ਕਿ ਸਰਕਾਰ ਨੂੰ ਮਜਬੂਰ ਕਰੀਏ ਕਿ ਅਸੀਂ ਪਰਿਵਾਰਾਂ ਸਮੇਤ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਘਰਾ ਨੂੰ ਵਾਪਸ ਜਾਵਾਗੇ। ਅੱਜ ਦਰਸ਼ਨ ਸਿੰਘ ਗਿਆਨੀ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੇ ਗੁਰਮੇਲ ਕੌਰ ਦੀ ਅਗਵਾਈ ਹੇਠ ਜਗਪਾਲ ਸਿੰਘ ਜੱਗੀ ਦੀ ਪ੍ਰੇਰਨਾ ਸਦਕਾ ਇੱਕ ਕਾਫਲਾ ਬੱਚਿਆ ਅਤੇ ਬੀਬੀਆਂ ਦਾ ਪਿੰਡ ਰਾਏਪੁਰ ਤੋਂ ਦਿੱਲੀ ਵੱਲ ਰਵਾਨਾ ਹੋਇਆ ਹੈ ਤਾਂ ਜੋ 6 ਮਾਰਚ ਦੇ ਕੇ. ਐਮ. ਪੀ. ਤੇ ਚੱਕਾ ਜਾਮ ਵਿੱਚ ਹਿੱਸਾ ਲੈ ਸਕਣ ਅਤੇ 8 ਮਾਰਚ ਦੇ ਕੌਮਾਂਤਰੀ ਮਹਿਲਾਂ ਦਿਵਸ ਦੀ ਰੌਣਕ ਵਧਾਈ ਜਾ ਸਕੇ। ਕਿਸਾਨੀ ਅੰਦੋਲਨ ਵਿੱਚ ਪਿੰਡ ਰਾਏਪੁਰ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਿੰਡ ਰਾਏਪੁਰ ਦੇ ਕਿਸਾਨੀ ਸੰਘਰਸ਼ ਵਿੱਚ ਦੋ ਜਗਾ ਤੇ ਪੜਾਅ ਲੱਗੇ ਹੋਏ ਹਨ। ਲਗਾਤਾਰ ਬਰਾਬਰ ਆਉਣ ਜਾਣ ਵਣਿਆ ਹੋਇਆ ਹੈ। ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨੀਁ ਦੇਰ ਤੱਕ ਪਿੰਡ ਰਾਏਪੁਰ ਦੇ ਲੋਕ ਆਪਣਾ ਵੱਧ ਚੜ ਕੇ ਹਿਸਾ ਪਾਉਦੇ ਰਹਿਣਗੇ।






