
29 ਅਗਸਤ (ਹਰਜਿੰਦਰ ਸਿੰਘ ਕਤਨਾ)-ਬੀਤੀ ਰਾਤ ਨੇੜਲੇ ਪਿੰਡ ਲੋਹਾਮ ਨੇੜੇ ਮੁੱਦਕੀ ਰੋਡ ਤੇ ਇੱਕ ਮੋਟਰਸਾਈਕਲ ਅਤੇ ਸਵਿਫਟ ਕਾਰ ਦੀ ਆਪਸੀ ਟੱਕਰ ਹੋ ਗਈ ਜਿਸ ਵਿੱਚ ਇੱਕ 42 ਸਾਲਾ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮਰਨ ਵਾਲੇ ਦੀ ਪਹਿਚਾਣ ਤਲਵਿੰਦਰ ਸਿੰਘ ਵਾਸੀ ਚੰਧੜ ਵਜੋਂ ਹੋਈ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮਿਰਤਕ ਤਲਵਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਬੀਤੀ ਰਾਤ ਕਰੀਬ 8 ਵਜੇ ਮੋਟਰਸਾਈਕਲ ਤੇ ਕੰਮ ਕਰਕੇ ਘਰੋਂ ਬਾਹਰ ਗਿਆ ਸੀ।ਜਿੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇੜੇ ਇੱਕ ਕਾਰ ਨਾਲ ਹਾਦਸਾ ਵਾਪਰ ਗਿਆ। ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਕੈਪਸ਼ਨ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਅਤੇ ਮਿਰਤਕ ਦੀ ਪੁਰਾਣੀ ਤਸਵੀਰ।ਤਸਵੀਰਾਂ




