ਗੰਦਗੀ ਦੇ ਢੇਰਾਂ ਕਰਕੇ ਮਹਾਂਮਾਰੀ ਫੈਲਣ ਦਾ ਵੱਡਾ ਡਰ, ਇੰਜ ਸਿੱਧੂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸ਼ਹਿਰ ਵਿੱਚ ਚੱਲ ਰਹੀ ਸਫਾਈ ਸੇਵਕਾਂ ਦੀ ਹੜਤਾਲ ਦੇ ਮੱਦੇ ਨਜ਼ਰ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ ਦੇ ਹੱਕ ਵਿੱਚ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਸੈਨਿਕ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਇੰਜ ਸਿੱਧੂ ਨੇ ਕਿਹਾ ਕਿ 6 ਜਾ 7 ਹਜਾਰ ਨਾਲ ਕੋਈ ਵੀ ਅੱਜ ਦੇ ਮਹਿਗਾਈ ਦੇ ਯੁੱਗ ਵਿੱਚ ਪਰਵਾਰ ਨਹੀਂ ਪਾਲ ਸਕਦਾ ਤੇ ਸਰਕਾਰ ਨੇ ਅਤੇ ਮਹਿਕਮੇ ਦੇ ਅਫਸਰਾਂ ਨੇ ਠੇਕੇਦਾਰੀ ਸਿਸਟਮ ਨੂੰ ਸਿਰਫ ਆਪਣੀਆਂ ਜੇਬਾਂ ਗਰਮ ਕਰਨ ਲਈ ਪਾਲ ਰੱਖਿਆ ਹੈ ਤੇ ਠੇਕੇਦਾਰ ਘਰ ਬੈਠੇ ਪ੍ਰਤੀ ਸਫਾਈ ਸੇਵਕ 2,2 ਹਜਾਰ ਰੁਪਏ ਆਪਣੀਆਂ ਜੇਬਾ ਵਿਚ ਪਾ ਲੈਂਦੇ ਹਨ ਅਤੇ ਠੇਕੇਦਾਰ ਜੌ ਸਫਾਈ ਸੇਵਕ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਿਦਆ ਆਪਣੀਆਂ ਜਾਨਾਂ ਜੋਖਮ ਵਿਚ ਪਾ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾ ਦੇ ਘਰ ਘਰ ਵਿੱਚੋ ਕੂੜਾ ਇਕੱਠਾ ਕਰਕੇ ਗਲੀਆ ਨਾਲੀਆ ਸਾਫ ਕਰਨ ਵਾਲੇ ਵਰਗ ਦੀਆ ਜੇਬਾ ਤੇ ਡਾਕਾ ਮਾਰਦੇ ਹਨ। ਇੰਜ ਸਿੱਧੂ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਸਫਾਈ ਸੇਵਕਾਂ ਨੂੰ ਠੱਗਣ ਵਾਲੇ ਠੇਕੇਦਾਰੀ ਸਿਸਟਮ ਨੂੰ ਤੁਰੰਤ ਬੰਦ ਕਰਕੇ ਸਫਾਈ ਸੇਵਕਾ ਦੀ ਲੀਡਰਸ਼ਿਪ ਨਾਲ ਤੁਰੰਤ ਗਲਬਾਤ ਕਰਕੇ ਮਸਲੇ ਨੂੰ ਹੱਲ ਕਰੇ ਅਤੇ ਲੋਕਾ ਨੂੰ ਫੈਲੀ ਗੰਦਗੀ ਤੋ ਰਾਹਤ ਦਵਾਈ ਜਾਵੇ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ ਦਰਸ਼ਨ ਸਿੰਘ ਉਗੋ ਸੁਖਦੇਵ ਸਿੰਘ ਹੌਲਦਾਰ ਦੀਵਾਨ ਸਿੰਘ ਜੰਗੀਰ ਸਿੰਘ ਸੁਖਮਿੰਦਰ ਹਰੀਗੜ੍ਹ ਕੁਲਦੀਪ ਸਿੰਘ ਆਗੂ ਹਾਜ਼ਰ ਸਨ।





