16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ : ਐਡਵੋਕੇਟ...

ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ : ਐਡਵੋਕੇਟ ਉੱਡਤ

ਮਾਨਸਾ 04ਅਗਸਤ: ਇੱਥੋ ਥੋੜੀ ਦੂਰ ਪਿੰਡ ਕੋਟਧਰਮੂ ਦੇ ਇਤਿਹਾਸਕ ਗੁਰਦੁਆਰਾ ਸੂਲੀਸਰ ਸਾਹਿਬ ਵਿੱਖੇ ਸੀ.ਪੀ.,ਆਈ.ਐਮ.ਤਹਿਸੀਲ ਸਰਦੂਲਗੜ੍ਹ ਜੱਥੇਬੰਦਕ ਕਾਨਫਰੰਸ ਚਾਰ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਧੂ ਸਿੰਘ ਰਾਮਾਨੰਦੀ , ਅਵਤਾਰ ਛਾਪਿਆਵਾਲੀ ,ਗੁਰਪਿਆਰ ਸਿੰਘ ਫੱਤਾ ਤੇ ਤੇਜਾ ਸਿੰਘ ਹੀਰਕਾ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੇ ਸਾਥੀਆਂ ਨੂੰ ਸਰਧਾਜਲੀਆ ਭੇਟ ਕੀਤੀਆ । ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰੇਤ ਮੈਬਰ ਤੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਮੋਦੀ ਸਰਕਾਰ ਦੁਆਰਾ ਸੰਵਿਧਾਨਕ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਸੰਘਰਸ ਕਰ ਰਹੇ ਲੋਕਾਂ ਦੀ ਆਵਾਜ ਸੁਣੀ ਨਹੀ ਜਾ ਰਹੀ ,ਜੋ ਲੋਕਤੰਤਰ ਲਈ ਸੁਭ ਸੰਕੇਤ ਨਹੀ ਹਨ । ਉਨ੍ਹਾਂ ਕਿਹਾ ਕਿ ਦੇਸ ਦਾ ਕਿਸਾਨ ਇਤਿਹਾਸਕ ਕਿਸਾਨੀ ਸੰਘਰਸ ਲੜ ਰਿਹਾ ਹੈ ਤੇ ਮੋਦੀ ਹਕੂਮਤ ਕਿਸਾਨਾ ਦੀ ਸਾਰ ਲੈਣ ਦੀ ਥਾ ਕੋਝੇ ਹੱਥਕੰਡੇ ਵਰਤ ਰਹੀ ਹੈ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਨਹੀ , ਜਿਸ ਦਾ ਖਮਿਆਜ਼ਾ ਕੈਪਟਨ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀ ਚੌਣਾਂ ਵਿੱਚ ਭੁਗਤਣਾ ਪਵੇਗਾ । ਪਿਛਲੇ ਕੰਮਾਂ ਦੀ ਰਿਪੋਰਟ ਤਹਿਸੀਲ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਪੇਸ ਕੀਤੀ ,ਜਿਸ ਨੂੰ ਬਹਿਸ ਉਪਰੰਤ ਪ੍ਰਵਾਨ ਕਰ ਲਿਆ ਗਿਆ । ਇਸ ਮੌਕੇ ਤੇ ਤਹਿਸੀਲ ਸਰਦੂਲਗੜ੍ਹ 19 ਮੈਬਰੀ ਕਮੇਟੀ ਦੀ ਚੌਣ ਕੀਤੀ ਗਈ , ਜਿਸ ਵਿੱਚ ਕ੍ਰਮਵਾਰ ਸਾਧੂ ਰਾਮਾਨੰਦੀ ,ਅਵਤਾਰ ਸਿੰਘ ਛਾਪਿਆਵਾਲੀ , ਲਾਭ ਭੰਮੇ , ਕਾਲਾ ਭੰਮੇ , ਬਲਵਿੰਦਰ ਸਿੰਘ ਕੋਟਧਰਮੂ , ਗੁਰਪਿਆਰ ਫੱਤਾ , ਸੰਕਰ ਜਟਾਣਾ , ਚੇਤ ਸਿੰਘ, ਤਰਸੇਮ ਸਿੰਘ ਦੂਲੋਵਾਲ , ਰਾਜਾ ਸਿੰਘ ਦੂਲੋਵਾਲ , ਜੰਟਾ ਕੋਟਧਰਮੂ , ਦੇਸਰਾਜ ਕੋਟਧਰਮੂ , ਲੀਲਾ ਸਿੰਘ ਕੋਟਧਰਮੂ , ਜਲੋਰ ਸਿੰਘ ਕੋਟਧਰਮੂ , ਤੇਜਾ ਸਿੰਘ ਹੀਰਕਾ , ਸਿਮਰੂ ਬਰਨ , ਕਰਨੈਲ ਸਿੰਘ ਮਾਖਾ , ਗੁਰਮੁੱਖ ਬਾਜੇਵਾਲਾ ਤੇ ਮੱਖਣ ਸਿੰਘ ਰਾਮਾਨੰਦੀ ਆਦਿ ਸਾਮਿਲ ਹਨ ਤੇ ਸਰਵਸੰਮਤੀ ਨਾਲ ਤਹਿਸੀਲ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ ਨੂੰ ਚੁਣ ਲਿਆ ਗ�

Today Now News

RELATED ARTICLES
- Advertisment -

POPULAR POSTS