16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੈਪਟਨ ਸਰਕਾਰ ਦੀ ਪੁਲਿਸ ਅਤੇ ਪ੍ਰਸ਼ਾਸਨ, ਸ਼ਰਾਬ ਦੇ ਠੇਕਿਆਂ ਅਤੇ ਅਹਾਤਿਆਂ ਤੇ...

ਕੈਪਟਨ ਸਰਕਾਰ ਦੀ ਪੁਲਿਸ ਅਤੇ ਪ੍ਰਸ਼ਾਸਨ, ਸ਼ਰਾਬ ਦੇ ਠੇਕਿਆਂ ਅਤੇ ਅਹਾਤਿਆਂ ਤੇ ਮਿਹਰਬਾਨ : ਕਰਫਿਊ ਦੌਰਾਨ ਵੀ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਨੇ ਠੇਕੇ ਅਤੇ ਅਹਾਤੇ ।

ਕੀ ਸ਼ਰਾਬ ਖਰੀਦਦਾਰਾਂ ਅਤੇ ਠੇਕਿਆਂ ਦੇ ਕਰਿੰਦਿਆਂ ਨੂੰ ਮਾਸਕ ਤੱਕ ਦੀ ਵੀ ਛੋਟ ਹੈ ?

ਮੱਲਾਂਵਾਲਾ (ਤਿਲਕ ਸਿੰਘ ਰਾਏ) : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਤੌਰ ‘ਤੇ ਬੰਦ ਦੇ ਆਦੇਸ਼ ਦਿੱਤੇ ਗਏ ਸਨ । ਪਰ ਇਸ ਦੇ ਉਲਟ ਕੈਪਟਨ ਸਰਕਾਰ ਦੀ ਪੁਲਿਸ ਅਤੇ ਪ੍ਰਸ਼ਾਸਨ ਸ਼ਰਾਬ ਠੇਕੇਦਾਰਾਂ ਦੀ ਆਮਦਨ ਵਧਾਉਣ ਲਈ ਇਸ ਕਦਰ ਮਿਹਰਬਾਨ ਹੈ ਕਿ ਵੀਕਐਂਡ ਲਾਕ ਡਾਉਨ ਅਤੇ ਰਾਤ ਦੇ ਕਰਫਿਊ ਦੇ ਬਾਵਜੂਦ ਠੇਕਿਆਂ ਦੇ ਨਾਲ ਮਹਿਖਾਨੇ (ਅਹਾਤੇ) ਸ਼ਰੇਆਮ ਖੁੱਲੇ ਰਹਿੰਦੇ ਹਨ । ਜਿੱਥੇ ਸ਼ਰਾਬੀ ਸ਼ਾਮ ਢਲੀ ’ਤੇ ਦੇਰ ਰਾਤ ਤੱਕ ਜਾਮ ਟਕਰਾਉਂਦੇ ਹਨ । ਜਿਨ੍ਹਾਂ ‘ਤੇ ਕੋਈ ਪਾਬੰਦੀ ਨਹੀਂ । ਪੱਤਰਕਾਰਾਂ ਵਲੋਂ ਜਦੋਂ ਸ਼ਨੀਵਾਰ, ਐਤਵਾਰ ਕਰਫਿਊ ਦੌਰਾਨ ਠੇਕਿਆਂ ਦੇ ਨਿਰਧਾਰਤ ਸਮੇਂ ਤੋਂ ਬਾਅਦ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਸ਼ਰਾਬ ਠੇਕਿਆਂ ’ਤੇ ਦੇਖਿਆ ਤਾਂ ਉੱਥੇ ਦੇਰ ਰਾਤ ਤੱਕ ਅਹਾਤੇ ਖੁੱਲ੍ਹੇ ਸਨ ਅਤੇ ਜਾਮ ਟਕਰਾਏ ਜਾ ਰਹੇ ਸਨ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਬੱਚਿਆਂ ਦੇ ਸਕੂਲ ਜਿੱਥੇ ਉਹ ਸਿੱਖਿਆ ਹਾਸਿਲ ਕਰ ਦੇਸ਼ ਦਾ ਭਵਿੱਖ ਬਣਦੇ ਹਨ, ਕਾਲਜ ਤੇ ਵਿੱਦਿਅਕ ਸੰਸਥਾਵਾਂ ‘ਚ ਜਿੱਥੇ ਨੌਜਵਾਨ ਉਚੇਰੀ ਵਿੱਦਿਆ ਪ੍ਰਾਪਤ ਕਰ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਸੂਬੇ ਦੀ ਤਰੱਕੀ ‘ਚ ਯੋਗਦਾਨ ਪਾਉਂਦੇ ਹਨ, ਇਨ੍ਹਾਂ ਨੂੰ ਮੁਕੰਮਲ ਤੌਰ ’ਤੇ ਬੰਦ ਕੀਤਾ ਹੋਇਆ ਹੈ । ਪਰ ਦੂਜੇ ਪਾਸੇ ਜਿੱਥੇ ਸਿਆਸੀ ਅਸਰ ਤੇ ਰਸੂਖ਼ ਰੱਖਣ ਵਾਲੇ ਸ਼ਰਾਬ ਠੇਕੇਦਾਰ ਜੋ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪੰਜਾਬ ’ਚ ਕਈ ਥਾਵਾਂ ’ਤੇ ਅਹਾਤੇ ਖੋਲ੍ਹ ਕੇ ਕੋਰੋਨਾ ਮਹਾਮਾਰੀ ਫੈਲਾਉਣ ਲਈ ਯੋਗਦਾਨ ਪਾ ਰਹੇ ਹਨ, ਉਨ੍ਹਾਂ ’ਤੇ ਕੈਪਟਨ ਸਰਕਾਰ ਦਾ ਪੁਲਸ ਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਤੋਂ ਪਾਸਾ ਵੱਟ ਜਾਂਦਾ ਹੈ । ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੁਲਸ-ਪ੍ਰਸ਼ਾਸਨ ਨੇ ਸੜਕਾਂ ’ਤੇ ਬਿਨ੍ਹਾਂ ਮਾਸਕ ਲਗਾਏ ਘੁੰਮਦੇ ਲੋਕਾਂ ਤੋਂ ਕਰੋੜਾਂ ਰੁਪਏ ਦਾ ਜ਼ੁਰਮਾਨਾ ਵਸੂਲ ਕਰ ਚੁੱਕੇ ਹਨ ਪਰ ਸੱਤਾਧਿਰ ਨਾਲ ਜੁੜੇ ਸ਼ਰਾਬ ਠੇਕੇਦਾਰ ਸ਼ਰੇਆਮ ਅਹਾਤੇ ਖੋਲ੍ਹ ਰਹੇ ਹਨ ਅਤੇ ਉਨ੍ਹਾਂ ਦੇ ਕਰਿੰਦੇ ਬਿਨ੍ਹਾਂ ਮਾਸਕ ਪਹਿਨੇ ਸ਼ਰਾਬ ਦੀ ਵਿਕਰੀ ਕਰਦੇ ਹਨ । ਉਨ੍ਹਾਂ ’ਤੇ ਕਾਰਵਾਈ ਕਰਨ ਲਈ ਕੈਪਟਨ ਸਰਕਾਰ ਦਾ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਹੈ । ਪੰਜਾਬ ਸਰਕਾਰ ਨੂੰ ਮਾਸਕ ਨਾ ਪਹਿਨਣ ’ਤੇ ਕਰੋੜਾਂ ਰੁਪਏ ਦਾ ਜ਼ੁਰਮਾਨਾ ਅਦਾ ਕਰ ਸਰਕਾਰੀ ਖ਼ਜਾਨਾ ਭਰਨ ਵਾਲੇ ਲੋਕ ਇਹ ਜ਼ਰੂਰ ਪੁੱਛਦੇ ਹਨ ਕਿ ਸਿਰਫ ਕਾਨੂੰਨ ਆਮ ਜਨਤਾ ਲਈ ਬਣਿਆ ਹੈ, ਜਦਕਿ ਸ਼ਰਮਾਏਦਾਰ, ਸ਼ਰਾਬ ਠੇਕੇਦਾਰ ਅਤੇ ਸਿਆਸੀ ਰਸੂਖ਼ ਰੱਖਣ ਵਾਲੇ ਇਨ੍ਹਾਂ ਵਿਅਕਤੀਆਂ ’ਤੇ ਵੀ ਕਦੇ ਕਾਰਵਾਈ ਹੋਵੇਗੀ?

Today Now News

RELATED ARTICLES
- Advertisment -

POPULAR POSTS