16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਕੈਪਟਨ ਅਮਰਿੰਦਰ ਦਾ ਸਿਆਸੀ ਵਾਰ: ਭਾਜਪਾ-ਢੀਂਡਸਾ ਨਾਲ ਮਿਲ ਕੇ ਲੜਨਗੇ ਚੋਣ

ਕੈਪਟਨ ਅਮਰਿੰਦਰ ਦਾ ਸਿਆਸੀ ਵਾਰ: ਭਾਜਪਾ-ਢੀਂਡਸਾ ਨਾਲ ਮਿਲ ਕੇ ਲੜਨਗੇ ਚੋਣ

ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਸਮੀ ਤੌਰ ਉੱਤੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪਾਰਟੀ ਦਫ਼ਤਰ ਦਾ ਅੱਜ ਚੰਡੀਗੜ੍ਹ ਵਿਖੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਕਈ ਪੁਰਾਣੇ ਸਾਥੀਆਂ ਨਾਲ ਉਦਘਾਟਨ ਕੀਤਾ। ਕੈਪਟਨ ਨੇ ਅਪਣਾ ਦਫ਼ਤਰ ਚੰਡੀਗੜ੍ਹ ਦੇ ਸੈਕਟਰ 9 ਡੀ ਵਿਚ ਬਣਾਇਆ ਹੈ। ਹੁਣ ਇੱਥੋਂ ਹੀ ਕੈਪਟਨ ਆਪਣੀ ਅਗਲੀ ਜੰਗ ਲੜਨਗੇ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਚੋਣਾਂ ਲੜੇਗੀ ਤੇ ਪੰਜਾਬ ਵਿਚ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ 10 ਦਿਨਾਂ ਤੋਂ ਸ਼ੁਰੂ ਹੈ। ਉਨ੍ਹਾਂ ਕਿਹਾ ਕਿ ਮੈਂ ਮੱਖ ਮੰਤਰੀ ਹੁੰਦਿਆਂ ਆਪਣੇ 92 ਫੀਸਦੀ ਚੋਣ ਵਾਅਦੇ ਪੂਰੇ ਕਰ ਦਿੱਤੇ ਸਨ। ਕੈਪਟਨ ਨੇ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਈ ਕਾਂਗਰਸੀ ਆਗੂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣਗੇ।ਅੱਜ ਦੇ ਉਦਘਾਟਨੀ ਸਮਾਰੋਹ ਦੌਰਾਨ ਕੈਪਟਨ ਦੇ ਕਈ ਪੁਰਾਣੇ ਸਾਥੀ ਤੇ ਵੱਖ ਵੱਖ ਬੋਰਡਾਂ ਜਾਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਰਹੇ ਕਈ ਆਗੂ ਮੌਜੂਦ ਰਹੇ। ਉਦਘਾਟਨੀ ਸਮਾਰੋਹ ਵਿਚ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਤੇ ਕੈਪਟਨ ਦੇ ਹਮਾਇਤੀ ਕੌਂਸਲਰ ਵੀ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ। ਕੈਪਟਨ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੱਲਬਾਤ ਰਾਹੀਂ ਮੁੱਦੇ ਸੁਲਝਾਉਣਉਹਨਾਂ ਕਿਹਾ ਕਿ ਕਿ ਹੁਣ ਕਿਸਾਨਾਂ ਦੇ ਲੱਗਭਗ ਸਾਰੇ ਮੁੱਦੇ ਹੱਲ ਹੋ ਗਏ ਹਨ। ਕੈਪਟਨ ਨੇ ਇਸ ਮੌਕੇ ਚੰਨੀ ਸਰਕਾਰ ਨੂੰ ਵੀ ਘੇਰਿਆ ਤੇ ਕਿਹਾ ਕਿ ਉਹਨਾਂ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਹ ਸਿਰਫ਼ ਪੰਜਾਬ ਦੇ ਮੁੱਦਿਆ ਖ਼ਾਤਰ ਪੀਐੱਮ ਮੋਦੀ ਤੇ ਅਮਿਤ ਸਾਹ ਨੂੰ ਮਿਲਦੇ ਸਨ।

Today Now News

RELATED ARTICLES
- Advertisment -

POPULAR POSTS