17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਆਇਆ ਟਵੀਟ

ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਆਇਆ ਟਵੀਟ

ਚੰਡੀਗੜ: ਪੰਜਾਬ ਵਿਧਾਨ ਸਭਾ ਵਿਚ ਸਦਨ ਦੀ ਕਾਰਵਾਈ ਦੌਰਾਨ ਪੈ ਰਹੇ ਰਾਮ ਰੌਲੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਅੰਦਰ ਬੀ ਐਸ ਐਫ ਦੇ ਮੁੱਦੇ ‘ਤੇ ਹੋ ਰਹੀ ਖਿੱਚੋਤਾਣ ‘ਤੇ ਆਪਣੀ ਪ੍ਰਤੀਕਿਿਰਆ ਦਿੱਤੀ ਹੈ।

ਕੈਪਟਨ ਨੇ ਇਕ ਤੋਂ ਬਾਅਦ ਇਕ ਦੋ ਟਵੀਟ ਕੀਤੇ ਹਨ।ਜਿਸਦੇ ਵਿਚ ਉਹਨਾਂ ਕਿਹਾ ਕਿ ਬੀ.ਐਸ.ਐਫ ਦੇ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ।ਉਹਨਾਂ ਨੇ ਪਹਿਲਾਂ ਵਾਂਗ ਬੀ ਐਸ ਐਫ ਦਾ ਪੰਜਾਬ ਵਿਚ ਦਾਇਰਾ ਵਧਾਏ ਜਾਣ ਦੀ ਹਿਮਾਇਤ ਕੀਤੀ।

ਦੂਜੇ ਟਵੀਟ ਵਿਚ ਕੈਪਟਨ ਨੇ ਲਿਖਿਆ ਹੈ ਕਿ ਬੀਐਸਐਫ ਦੇ ਕਾਰਜਸ਼ੀਲ ਅਧਿਕਾਰ ਖੇਤਰ ਨੂੰ ਵਧਾਉਣਾ ਨਾ ਤਾਂ ਪੰਜਾਬ ਦੀ ਸੰਘੀ ਅਥਾਰਟੀ ਦੀ ਉਲੰਘਣਾ ਕਰਦਾ ਹੈ, ਅਤੇ ਨਾ ਹੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਰਾਜ ਦੀ ਪੁਲਿਸ ਦੀ ਯੋਗਤਾ ‘ਤੇ ਸਵਾਲ ਉਠਾਉਂਦਾ ਹੈ।

Today Now News

RELATED ARTICLES
- Advertisment -

POPULAR POSTS