
ਬਰਨਾਲਾ, 12 ਸਤੰਬਰ /ਕਰਨਪ੍ਰੀਤ ਧੰਦਰਾਲ /- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਇੰਚਾਰਜ ਸ੍ਰ: ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਦੇ ਵਸਿੰਦਿਆਂ ਨੂੰ ਮਿਲਣ ਸਮੇ ਕਿਹਾ ਕਿ 2007 ਤੋਂ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਚ ਆਈ ਤਾਂ ਬਰਨਾਲਾ ਲਈ ਕੈਪਟਨ ਅਮਰਿੰਦਰ ਸਿੰਘ ਨੇ ਖ਼ਜ਼ਾਨੇ ਖੋਲ੍ਹਦਿਆਂ ਜੋ ਮੰਗਿਆ ਓਹੀ ਦਿੱਤਾ,ਛੋਟੀਆਂ ਮੋਤੀਆਂ ਗਰਾਂਟਾਂ ਨੂੰ ਦਰਕਿਨਾਰ ਕਰਦਿਆਂ ਲੇਖਾਂ ਦੀਆਂ ਗਰਾਂਟਾਂ ਨੂੰ ਕਰੋੜਾਂ ਚ ਬਦਲ ਦਿੱਤਾ ਤੇ ਹੁਣ 2022 ਚ ਕੈਪਟਨ ਅਮਰਿੰਦਰ ਦੇ ਹੱਥ ਮਜਬੂਤ ਕਰਦਿਆਂ ਬਰਨਾਲੇ, ਧਨੌਲੇ, ਹੰਡਿਆਇਆ ਸਮੇਤ ਹਰੇਕ ਪਿੰਡ ਦਾ ਵਿਕਾਸ ਕਰਵਾਉਣਾ ਹਲਕਾ ਬਰਨਾਲੇ ਦੇ ਵਸਿੰਦਿਆਂ ਦੇ ਹੱਥ ਹੋਵੇਗਾ!
ਜਿਲਾ ਬਣਾਉਣਾ, ਅੰਡਰਬ੍ਰਿਜ ਤੇ ਓਵਰ ਬ੍ਰਿਜ ,ਸੜਕਾਂ ,ਗਲੀਆਂ ਨਾਲੀਆਂ ,ਪਾਰਕਾਂ ਦੇ ਇਹ ਪਰਜੈਕਟ ਅਕਾਲੀ ਭਾਜਪਾ ਸਰਕਾਰ ਦਰਾਨ 10 ਸਾਲ ਹਵਾ ਚ ਹੀ ਲਟਕਦੇ ਰਹੇ ਅਤੇ ਅਕਾਲੀ ਭਾਜਪਾ ਵਾਲੇ ਸਿਰਫ ਨੀਂਹ ਰੱਖ ਕੇ ਹੀ ਬਰਨਾਲਾ ਦੇ ਵਸਿੰਦਿਆਂ ਨੂੰ ਬੁੱਧੂ ਬਣਾਂਓਦੇ ਰਹੇ। ਪਰ ਕਾਂਗਰਸ ਸਰਕਾਰ ਆਂਓਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕੰਮ ਨੇਪਰੇ ਚਾੜੇ ਅਤੇ ਬਰਨਾਲਾ ਦੇ ਵਿਕਾਸ ਲਈ ਮਾੜੇ ਮੋਟੀਆਂ ਲੱਖਾਂ ਚ ਆਉਣ ਵਾਲਿਆਂ ਗਰਾਂਟਾਂ ਕਰੋੜਾਂ ਚ ਕਰ ਦਿੱਤੀਆਂ । ਓਨਾ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੇਣ ਤਹਿਤ ਪਹਿਲਾਂ ਕਾਂਗਰਸ ਸਰਕਾਰਾਂ ਆਓਣ ਤੇ ਬਰਨਾਲਾ ਨੂੰ ਜਿਲਾ ਬਣਾਕੇ ਸਾਰੇ ਜਿਲਾ ਪੱਧਰੀ ਦਫਤਰ ਬਰਨਾਲਾ ਦੇ ਮਿਨੀ ਸੈਕਟਰੀਏਟ ਚ ਲਿਆਕੇ ਵੱਡੀ ਸਹੂਲਤ ਦਿੱਤੀ ਪਹਿਲਾਂ ਛੋਟੇ ਮੋਟੇ ਕੰਮਾਂ ਲਾਇ ਸਂਗਰੂਰ ਜਾਣਾ ਪੈਂਦਾ ਸੀ ਬਰਨਾਲਾ ਜਿਲਾ ਬਣਿਆ ਬਰਨਾਲੇ ਦੇ ਲੋਕਾਂ ਦੀ ਮੰਗ ਦੇ ਬਰਨਾਲਾ ਲੁਧਿਆਣਾ ਸੜਕ ਬਣਾਈ, ਬਰਨਾਲਾ ਦੀ ਲਾਖੀ ਕਲੋਨੀ ਨੂੰ ਪੁੱਡਾ ਤੋਂ ਮੁਕਤ ਕਰਵਾਇਆ ਅਤੇ ਫੇਰ ਕਾਂਗਰਸ ਸਰਕਾਰ ਆਈ ਤਾਂ ਅਕਾਲੀ ਭਾਜਪਾ ਸਰਕਾਰ ਦੇ ਲਾਰਿਆਂ ਚ ਛੁੱਪੀ ਧਨੌਲਾ ਰੋਡ ਬਣਵਾਈ, ਅੰਡਰਬਿਰਜ ਬਣਾਵਾਇਆ, ਬਾਜਾਖਾਨਾ ਰ¯ਡ ਤੇ ਵਾਟਰ ਸੀਵਰੇਜ ਟਰੀਟਮੈਂਟ ਪਲਾਂਟ ਨੇਪਰੇ ਚਾੜਿਆ, ਅਨੇਕਾ ਸਕੂਲ ਅਪਗਰੇਡ ਕਰਵਾਏ, ਪਿੰਡਾਂ ਦੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਕਰਵਾਇਆ, ਬਰਨਾਲਾ ਚ 6 ਟਿਊਬਵੈਲ ਪਾਸ ਕਰਵਾਏ, ਡਾ: ਅੰਬੇਡਕਰ ਭਵਨ ਪਾਸ ਕਰਵਾਇਆ, ਬਰਨਾਲਾ ਨੂੰ ਮਾਸਟਰ ਪਲਾਨ ਚ ਪਵਾਕੇ ਵੱਡੇ ਸ਼ਹਿਰਾਂ ਦੀ ਸੂਚੀ ਚ ਸ਼¹ਮਾਰ ਕਰਵਾਇਆ ਜਿਸ ਨਾਲ ਹ¹ਣ ਬਰਨਾਲਾ ਨੂੰ ਵੱਡੇ ਸ਼ਹਿਰਾਂ ਦੇ ਬਰਾਬਰ ਗਰਾਂਟ ਮਿਿਲਆ ਕਰੇਗੀ। ਸ਼ਹਿਰ ਦਾ ਹਰ ਗਲੀ ਮੁਹੱਲਾ ਇੰਟਰਲਾਕ ਟਾਇਲਾਂ ਨਾਲ ਬਰਨਾਲਾ ਲਈ ਅਧੂਨਿਕ ਸਹੂਲਤਾਂ ਵਾਲਾ ਸੁਪਰ ਮਲਟੀਸਪੈਸਲਿਸਟ ਹਸਪਤਾਲ ਮਨਜੂਰ ਕਰਵਾਇਆ ਤਾਂ ਜੋ ਆਪਣੀਆਂ ਕੀਮਤੀ ਜਾਨਾਂ ਬਚਾਓਣ ਲਈ ਅਤੇ ਮੈਹਿੰਗੇ ਇਲਾਜ ਲਈ ਦਿੱਲੀ , ਲੁਧਿਆਣਾ, ਪਟਿਆਲਾ , ਚੰਡੀਗੜ ਨਾ ਜਾਣਾ ਪਵੇ। ਓਨਾਂ ਕਿਹਾ ਕਿ 2022 ਚ ਦ¹ਬਾਰਾ ਕਾਂਗਰਸ ਸਰਕਾਰ ਬਨਣ ਤੇ ਬਰਨਾਲਾ ਅੰਦਰ ਯੂਨੀਵਰਸਿਟੀ, ਬੇ ਰੋਜਗਾਰੀ ਨੂੰ ਠੱਲ ਪਾਉਣ ਲਾਇ ਲਈ ਵੱਡੇ ਉਦਯੋਗ ਅਤੇ ਮੈਡੀਕਲ ਕਾਲਜ ਵੀ ਲਿਆਂਦਾ ਜਾਵੇਗਾ। ਜਿਲਾ ਬਰਨਾਲਾ ਨੂੰ ਮਾਡਲ ਜਿਲਾ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਜਿਸ ਲਈ ਹੁਣੇ ਤੋਂ ਇੱਕਲਾ ਇੱਕਲਾ ਬੰਦਾ ਕੇਵਲ ਢਿੱਲੋਂ ਬਣ ਜਾਵੇ ਤੇ ਲੋਕਾਂ ਦੇ ਕੰਮਾਂ ਕਾਰਣ ਤੇ ਵਿਕਾਸ ਨੂੰ ਤਰਜੀਹ ਦਿੰਦਿਆਂ ਜੁੱਟ ਜਾਵੇ ਤਾਂ ਜੋ 2022 ਚ ਦੋਬਾਰਾ ਕੈਪਟਨ ਸਰਕਾਰ ਬਣਾਇਐ!





