16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਸਾਧੂ ਸਿੰਘ ਧਰਮਸੌਤ ਨੂੰ ਬਚਾ...

ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਸਾਧੂ ਸਿੰਘ ਧਰਮਸੌਤ ਨੂੰ ਬਚਾ ਰਹੇ ਹਨ ।

ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਕਰੋੜਾਂ ਰੁਪਿਆਂ ਦੇ ਵਜ਼ੀਫ਼ਾ ਘੁਟਾਲੇ ਵਿਰੁੱਧ ਸਭ ਤੋਂ ਵੱਡਾ ਸਬੂਤ, ਉਸੇ ਵਿਭਾਗ ਦੇ ਸੈਕਟਰੀ ਵੱਲੋਂ ਲਿਖਿਆ ਗਿਆ ਪੱਤਰ ਹੈ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) ਸਕਾਲਰਸ਼ਿੱਪ ਸਕੀਮ ਵਿੱਚ ਹੋਏ 63.91 ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਬੱਚਿਆਂ ਦੇ ਵਜੀਫੇ ਹੜੱਪ ਕਰਨ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਲੰਬੀ ਦੇ ਮੀਂਹ ਪ੍ਰਭਾਵਿਤ ਪਿੰਡਾਂ ਦੇ ਦੌਰਾ ਕਰਨ ਸਮੇ ਕੀਤਾ । ਉਹਨਾ ਦੱਸਿਆ ਕਿ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਕਰੋੜਾਂ ਰੁਪਿਆਂ ਦੇ ਵਜ਼ੀਫ਼ਾ ਘੁਟਾਲੇ ਵਿਰੁੱਧ ਸਭ ਤੋਂ ਵੱਡਾ ਸਬੂਤ, ਉਸੇ ਵਿਭਾਗ ਦੇ ਸੈਕਟਰੀ ਵੱਲੋਂ ਲਿਖਿਆ ਗਿਆ ਪੱਤਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ਼ਰੀਬ ਤੇ ਦਲਿਤ ਬੱਚਿਆਂ ਦੀ ਪੜ੍ਹਾਈ ਲਈ ਖ਼ਰਚ ਕੀਤੇ ਜਾਣ ਵਾਲਾ ਪੈਸਾ ਖਾਣ ਵਾਲੇ ਧਰਮਸੋਤ ਦਾ ਬਚਾਅ ਕਰਨਾ, ਉਹਨਾ ਕਿਹਾ ਕਿ ਘੁਟਾਲੇ ਵਿੱਚ ਸਭ ਰਲ਼ੇ ਹੋਏ ਹਨ, ਅਤੇ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪੈਸਾ ਲੁੱਟ ਕੇ ਉੱਪਰ ਤੱਕ ਪਹੁੰਚਾਇਆ ਜਾ ਰਿਹਾ ਹੈ।ਉਹਨਾਂ ਨੇ ਮੰਗ ਕੀਤੀ ਕਿ ਵਜੀਫਾ ਘੁਟਾਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ।

Today Now News

RELATED ARTICLES
- Advertisment -

POPULAR POSTS