ਫਿਰੋਜ਼ਪੁਰ ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸਾਰੀਆਂ ਵਾਰਡਾਂ ਤੋਂ ਸਰਵੇ ਕਰਕੇ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੇਕੇ ਖੜੇ ਕਰੇਗੀ

ਫਿਰੋਜਪੁਰ (ਜਗਦੀਪ ਸਿੰਘ ਸੈਣੀ) : ਫਿਰੋਜ਼ਪੁਰ ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸਾਰੀਆਂ ਵਾਰਡਾਂ ਤੋਂ ਸਰਵੇ ਕਰਕੇ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੇਕੇ ਖੜੇ ਕਰੇਗੀ . ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲਾ ਸਕੱਤਰ ਇਕਬਾਲ ਸਿੰਘ ਢਿੱਲੋਂ ਨੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਫਿਰੋਜਪੁਰ ਸ਼ਹਿਰ ਵਿਖੇ ਸਾਬਕਾ ਜ਼ਿਲਾ ਪ੍ਰਧਾਨ ਰਣਬੀਰ ਸਿੰਘ ਭੁੱਲਰ ਦੀ ਅਗਵਾਈ ਵਿਚ ਰੱਖੀ ਵਰਕਰ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਓਹਨਾਂ ਕਿਹਾ ਕਿ ਜਿਲਾ ਫਿਰੋਜਪੁਰ ਦੇ ਅਧੀਨ ਸਾਰੀਆਂ ਨਗਰ ਪੰਚਾਇਤ, ਨਗਰ ਕੌਂਸਲ ਦੀਆਂ ਚੋਣਾਂ ਆਮ ਆਦਮੀ ਪਾਰਟੀ ਪੂਰੇ ਜੋਸ਼ ਅਤੇ ਮਿਹਨਤ ਨਾਲ ਲੜੇਗੀ। ਜਿਲੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿਚ ਕੀਤੇ ਕੰਮਾਂ ਨੂੰ ਘਰ ਘਰ ਪਹੁੰਚਾਏਗੀ ਅਤੇ ਦਿੱਲੀ ਮਾਡਲ ਦੇ ਅਧਾਰ ਤੇ ਅਤੇ ਪੰਜਾਬ ਦੀ ਵਿਧਾਨ ਸਭਾ ਅੰਦਰ ਨਿਭਾਏ ਆਪਣੇ ਲੋਕ ਪੱਖੀ ਫਰਜ ਨੂੰ ਲੋਕਾਂ ਵਿਚ ਲੈਕੇ ਜਾਵੇਗੀ । ਇਸ ਮੌਕੇ ਓਹਨਾਂ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਸ਼ਹਿਰ ਦੀ ਹਰੇਕ ਵਾਰਡ ਦੇ ਐੱਮ ਸੀ ਚੋਣ ਲੜਨ ਦੇ ਦਾਅਵੇਦਾਰ ਆਪੋ ਆਪਣੀਆਂ ਅਰਜ਼ੀਆਂ ਜ਼ਿਲਾ ਪ੍ਰਧਾਨ ਨੂੰ ਦੇਣ ਅਤੇ ਪਾਰਟੀ ਵੱਲੋਂ ਸਰਵੇ ਕੀਤਾ ਜਾਵੇਗਾ ਜੋ ਵੀ ਉਸ ਸਰਵੇ ਵਿੱਚੋਂ ਸਫਲ ਹੋਵੇਗਾ ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ . ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਤਾ ਭੁਪਿੰਦਰ ਕੌਰ ਜਿਲਾ ਪ੍ਰਧਾਨ , ਡਾ ਪ੍ਰਦੀਪ ਰਾਣਾ ,ਅਤੇਸ਼ ਸ਼ਰਮਾ, ਐਡਵੋਕੇਟ ਰਜਨੀਸ਼ ਦਹੀਆ ਸਾਬਕਾ ਹਲਕਾ ਇੰਚਾਰਜ , ਡਾ. ਅੰਮਿ੍ਰਤਪਾਲ ਸਿੰਘ ਸੋਢੀ ਸਾਬਕਾ ਹਲਕਾ ਇੰਚਾਰਜ ,ਰਣਬੀਰ ਸਿੰਘ ਭੁੱਲਰ ਪ੍ਰਧਾਨ , ਮੋੜਾ ਸਿੰਘ ਅਣਜਾਣ ,ਸੁਖਰਾਜ ਸਿੰਘ ਗੋਰਾ ,ਵਰਿੰਦਰ ਸ਼ਰਮਾਂ ਮੁਦਕੀ, ਬਲਵਿੰਦਰ ਸਿੰਘ ਰਾਓਕੇ ਬਲਾਕ ਪ੍ਰਧਾਨ ਮਮਦੋਟ ,ਨਰਿੰਦਰ ਗਰੋਵਰ ਬਲਾਕ ਪ੍ਰਧਾਨ ਸ਼ਹਿਰੀ ,ਲਖਵਿੰਦਰ ਸਿੰਘ ਬਲਾਕ ਪ੍ਰਧਾਨ ,ਗੁਰਨੇਕ ਸਿੰਘ ਬਲਾਕ ਪ੍ਰਧਾਨ ,ਕਾਲਾ ਸਿੰਘ ਰਾਓਕੇ ,ਗਗਨ ਕੰਤੋੜ ,ਸ਼ੁਸ਼ੀਲ ਰਹੇਜਾ ਬਲਾਕ ਪ੍ਰਧਾਨ ,ਪਿੱਪਲ ਸਿੰਘ ਬਲਾਕ ਪ੍ਰਧਾਨ ,ਬਲਰਾਜ ਸਿੰਘ ਕਟੋਰਾ , ਸੁਖਦੇਵ ਸਿੰਘ ਜੋਸ਼ਨ ,ਸ਼ੁਬੇਗ ਸਿੰਘ ਫੌਜੀ ,ਹਰਜਿੰਦਰ ਸਿੰਘ ਸਿੱਧੂ ,ਮੇਜਰ ਸਿੰਘ ,ਪੱਲਾ ਸਿੰਘ ,ਗੁਰਭੇਜ ਸਿੰਘ ਆਦਿ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜਰ





