ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਦੀਆਂ ਟਿਕਟਾਂ ਲੈਣ ਲਈ ਉਮੀਦਵਾਰ ਨਹੀਂ ਲੱਭ ਰਹੇ ਸਾਡੇ ਕੋਲ ਹਰ ਵਾਰਡ ਲਈ ਚਾਰ ਤੋ ਪੰਚ ਉਮੀਦਵਾਰ ਕਤਾਰਾਂ ਵਿੱਚ

ਬਰਨਾਲਾ (ਕਰਨਪਰੀਤ ਧੰਦਰਾਲ) : ਅਗਾਮੀ ਫਰਵਰੀ ਮਹੀਨੇ ਹੋਣ ਜਾ ਰਹੀਆਂ ਨਗਰ ਕੋਸ਼ਲ ਚੋਣਾਂ ਦੌਰਾਨ ਵਾਰਡਾਂ ਵਿੱਚ ਸ਼ਰਾਬ ਪੈਸਾ ਜਾਂ ਹੋਰ ਕੋਈ ਨਸਾ ਵੰਡਣ ਵਾਲੇ ਉਮੀਦਵਾਰ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ ਕਿਉਂ ਕਿ ਸਾਰੇ ਹੀ ਉਮੀਦਵਾਰਾਂ ਨੂੰ ਟਿਕਟਾਂ ਅਲਾਟ ਕਰਨ ਤੋਂ ਪਹਿਲਾਂ ਪਾਰਟੀ ਦੇ ਸੰਵਿਧਾਨ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਜੇਕਰ ਕੋਈ ਵੀ ਗਲਤ ਕੰਮ ਕਰੇਗਾ ਤਾਂ ਆਪ ਪਾਰਟੀ ਉਸ ਨਾਲ ਕੋਈ ਨਾਤਾ ਨਹੀਂ ਰੱਖੇਗੀ. ਇਹਨਾਂ ਸਬਦਾਂ ਦਾ ਪ੍ਹਗਟਾਵਾ ਬਰਨਾਲਾ ਤੋ ਂ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇਂ ਕੇ.ਸੀ ਰੋਡ ਤੇ ਨਵੇਂ ਖੁੱਲੇ ਰਸੋਈ ਰੈਸਟੋਰੈਂਟ ਦੇ ਉਦਘਾਟਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਉਮੀਦਵਾਰ ਨਗਰ ਕੋਸਲ ਚੋਣਾਂ ਪਾਰਟੀ ਵੱਲੋਂ ਲੋਕ ਹਿੱਤ ਕਰਵਾਏ ਜਾਂਦੇ ਲੋਕ ਭਲਾਈ ਕਾਰਜਾਂ ਤੇ ਨਸਾਂ ਰਹਿਤ ਲੜਨਗੇ ਤਾਂ ਕਿ ਆਪਸੀ ਭਾਈਚਾਰਕ ਸਾਂਝ ਮਜਬੂਤ ਬਣੀ ਰਹੇ ਤੇ ਸਾਡਾ ਸਮਾਜ ਨਸਿਆਂ ਤੋ ਬਚੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਕਿ ਜਿੱਥੇ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਪਾਰਟੀ ਦੀਆਂ ਟਿਕਟਾਂ ਲੈਣ ਲਈ ਉਮੀਦਵਾਰ ਨਹੀਂ ਲੱਭ ਰਹੇ ਸਾਡੇ ਕੋਲ ਹਰ ਵਾਰਡ ਲਈ ਚਾਰ ਤੋ ਪੱਚ ਉਮੀਦਵਾਰ ਕਤਾਰਾਂ ਵਿੱਚ ਹਨ। ਇਸ ਮੌਕੇ ਚੋਣ ਕਮਿਸਨ ਵੱਲੋਂ ਵੋਟਾਂ ਪੈਣ ਦੀ ਤਾਰੀਖ ਤੋਂ ਰਿਜਲਟ ਦੋ ਦਿਨ ਬਾਅਦ ਐਲਾਨਣ ਸਬੰਧੀ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੇ ਇਸ ਤੋਂ ਪਰਦਾ ਚੱਕੇ ਜਾਣ ਸਬੰਧੀ ਮੈਮੋਰੰਡਮ ਦੇ ਦਿੱਤਾ ਗਿਆ ਇਸ ਮੋਕੇ ਪਾਰਟੀ ਦੇ ਆਗੂ ਵਰਕਰ ਹਾਜਿਰ ਸਨ।






