17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕੈਨੇਡਾ : ਸਿੱਖ ਬਾਬੇ ਨੇ ਆਪਣੀ ਪੱਗ ਨਾਲ ਬਚਾਈ ਦੋ ਕੁੜੀਆਂ ਦੀ...

ਕੈਨੇਡਾ : ਸਿੱਖ ਬਾਬੇ ਨੇ ਆਪਣੀ ਪੱਗ ਨਾਲ ਬਚਾਈ ਦੋ ਕੁੜੀਆਂ ਦੀ ਜਾਨ

ਮੀਂਹ ਦੇ ਪਾਣੀ ਨਾਲ ਬਣੇ ਬਰਫੀਲੇ ਤਲਾਅ ‘ਚ ਤਿਲਕ ਗਈਆਂ ਸਨ ਦੋਨੋ ਕੁੜੀਆਂ

ਕੈਲਗਰੀ (ਏਜੰਸੀ) : ਉੱਤਰੀ-ਪੂਰਬੀ ਕੈਲਗਰੀ (ਕੈਨੇਡਾ) ਦੋ ਕੁੜੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫੀਲੇ ਤਲਾਅ ‘ਚ ਤਿਲਕ ਗਈਆਂ । ਇਨ੍ਹਾਂ ਕੁੜੀਆਂ ਦੀਆਂ ਚੀਕਾਂ ਸੁਣ ਕੇ ਲਾਗੇ ਹੀ ਸੈਰ ਕਰ ਰਹੇ ਸਿੱਖ ਬਾਬੇ ਹਰਕਤ ‘ਚ ਆਏ ਤੇ ਪਹਿਲਾਂ ਤਾਂ ਉਨ੍ਹਾਂ ਨੇ ਕੰਸਟਰੱਕਸ਼ਨ ਦੇ ਸਾਮਾਨ ਨਾਲ ਕੁੜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਪੱਗ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਅ ‘ਚ ਸੁੱਟੀ ਤੇ ਕੁੜੀਆਂ ਨੂੰ ਬਾਹਰ ਖਿੱਚਣ ਲੱਗੇ। ਉੱਥੇ ਮੌਜੂਦ ਹੋਰ ਪੰਜਾਬੀਆਂ ਨੇ ਮੌਕੇ ‘ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਪੱਗ ਨਾਲ ਕੁੜੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ।
ਸਿੱਖ ਬਾਬਿਆਂ ਵੱਲੋਂ ਤਲਾਅ ‘ਚ ਡੁੱਬਦੀਆਂ ਕੁੜੀਆਂ ਦੀ ਜਾਨ ਬਚਾਉਣ ਦੇ ਚਰਚੇ ਪੂਰੇ ਕੈਨੇਡਾ ‘ਚ ਹੋ ਰਹੇ ਹਨ।

Today Now News

RELATED ARTICLES
- Advertisment -

POPULAR POSTS