ਮ੍ਰਿਤਿਕਾਂ ਵਿੱਚ ਤਪਤੇਜ ਸਿੰਘ ਗਿੱਲ ਪੁੱਤਰ ਸਰਬਜੀਤ ਸਿੰਘ ਵਾਸੀ ਗਗੜੇਵਾਲ ਜ਼ਿਲਾ ਤਰਨਤਾਰਨ ਵੀ ਸ਼ਾਮਿਲ

ਤਰਨਤਾਰਨ (ਰਿੰਪਲ ਗੋਲਣ) : ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ਵਿਚ ਸੈਮ ਕੈਸਡੀ ਨਾਮ ਦੇ ਵੀ ਟੀ ਏ ਦੇ ਮੁਲਾਜਮ ਵੱਲੋ ਫਾਇਰਿੰਗ ਕਰਕੇ ਆਪਣੇ ਨਾਲ ਕੰਮ ਕਰਦੇ 8 ਵਿਅਕਤੀਆਂ ਨੂੰ ਮਾਰਨ ਤੋ ਬਾਅਦ ਆਪਣੇ ਆਪ ਦੇ ਵੀ ਗੋਲੀ ਮਾਰ ਲਈ ਗਈ । ਇਹਨਾ ਮਰਨ ਵਾਲੇ 8 ਵਿਅਕਤੀਆਂ ਵਿੱਚ ਇਕ ਵਿਅਕਤੀ ਤਪਤੇਜ ਸਿੰਘ ਗਿੱਲ 35 ਸਾਲਾਂ ਪੁੱਤਰ ਸਰਬਜੀਤ ਸਿੰਘ ਨਾਮੀ ਵਿਅਕਤੀ ਜੋ ਕੇ ਪਿੰਡ ਗਗੜੇਵਾਲ ਦਾ ਵਸਨੀਕ ਹੈ ਉਹ ਵੀ ਸ਼ਾਮਲ ਸੀ । ਤਪਤੇਜ ਸਿੰਘ ਦੀ ਮੌਤ ਦੀ ਖ਼ਬਰ ਨਾਲ ਉਸਦੇ ਘਰ ਦੇ ਨਾਲ ਨਾਲ ਸਾਰੇ ਪਿੰਡ ਵਿੱਚ ਹੀ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ






