17.1 C
Chandigarh

TODAY NOW NEWS

Friday, March 20, 2026
HomeBREAKING NEWSਮੈਕਸੀਕੋ ਤੋਂ ਜੀਵ-ਜੰਤੂਆਂ ਦੀ ਗੈਰ ਕਾਨੂੰਨੀ ਤਸਕਰੀ ਕਰਨ ਦੇ ਦੋਸ਼ ਵਿਚ ਕੈਲੀਫੋਰਨੀਆ...

ਮੈਕਸੀਕੋ ਤੋਂ ਜੀਵ-ਜੰਤੂਆਂ ਦੀ ਗੈਰ ਕਾਨੂੰਨੀ ਤਸਕਰੀ ਕਰਨ ਦੇ ਦੋਸ਼ ਵਿਚ ਕੈਲੀਫੋਰਨੀਆ ਵਾਸੀ ਗ੍ਰਿਫਤਾਰ

*20 ਸਾਲ ਤੋਂ ਵਧ ਹੋ ਸਕਦੀ ਹੈ  ਸਜ਼ਾ

ਸੈਕਰਾਮੈਂਟੋ 28 ਮਾਰਚ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ  ਦੇ ਇਕ ਵਸਨੀਕ ਨੂੰ ਮੈਕਸੀਕੋ ਤੇ ਹੋਰ ਦੇਸ਼ਾਂ ਤੋਂ ਜੀਵ-ਜੰਤੂਆਂ ਦੀ ਗੈਰ ਕਾਨੂੰਨੀ ਤਸਕਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਉਸ ਵਿਰੁੱਧ ਬਕਾਇਦਾ ਦੋਸ਼ ਆਇਦ ਕੀਤੇ ਗਏ ਹਨ। ਇਨਾਂ ਜੀਵ-ਜੰਤੂਆਂ ਵਿਚ ਕਈ ਖਤਰਨਾਕ ਸੱਪ, ਛੋਟੇ ਕਛੂਏ, ਛੋਟੇ ਮਗਰਮੱਛ ਤੇ ਹੋਰ ਕਿਸਮਾਂ ਸ਼ਾਮਿਲ ਹਨ।

ਨਿਆਂ ਵਿਭਾਗ ਦੇ ਬਿਆਨ ਅਨੁਸਾਰ ਆਕਸਨਾਰਡ, ਕੈਲੀਫੋਰਨੀਆ ਵਿੱਚ ਰਹਿੰਦੇ 30 ਸਾਲਾ ਜੋਸ ਮੈਨੂਏਨਲ ਪਰੇਜ਼ ਵਿਰੁੱਧ ਸਾਜਿਸ਼ ਰਚਣ ਤੇ ਅਮਰੀਕਾ ਵਿਚ ਵਸਤਾਂ ਦੀ ਗੈਰ ਕਾਨੂੰਨੀ ਤਸਕਰੀ ਕਰਨ ਸਮੇਤ ਕੁਲ 12 ਦੋਸ਼ ਲਾਏ ਗਏ ਹਨ। ਪਰੇਜ਼ ਨੂੰ ਅਮਰੀਕਾ- ਮੈਕਸੀਕੋ ਬਾਰਡਰ ‘ਤੇ ਉਸ ਵੇਲੇ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਉਹ ਆਪਣੇ ਕਪੜਿਆਂ ਵਿਚ ਲੁਕਾਏ ਜੀਵ  ਜੰਤੂ ਅਮਰੀਕਾ ਵਿਚ ਲਿਆਉਣ ਦੀ ਕੋਸ਼ਿਸ਼ ਵਿਚ ਸੀ। ਪਹਿਲਾਂ ਉਸ ਨੇ ਕਿਹਾ ਕਿ ਉਸ ਕੋਲ ਵਿਖਾਉਣ ਲਈ ਕੁਝ ਵੀ ਨਹੀਂ ਹੈ ਪਰੰਤੂ ਤਲਾਸ਼ੀ ਲੈਣ ‘ਤੇ ਉਸ ਕੋਲੋਂ 60 ਜੀਵ-ਜੰਤੂ ਬਰਾਮਦ ਕੀਤੇ ਗਏ। ਉਸ ਵਿਰੁੱਧ ਲਾਏ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਪਰੇਜ਼ ਨੇ ਹੁਣ ਤੱਕ ਕੁਲ 1700 ਜੀਵ ਜੰਤੂ ਗੈਰ-ਕਾਨੂੰਨੀ ਢੰਗ ਨਾਲ ਦਰਾਮਦ ਕੀਤੇ ਹਨ ਜਿਨਾਂ ਦੀ ਕੀਮਤ 7,39,000 ਡਾਲਰ ਤੋਂ ਵਧ ਬਣਦੀ ਹੈ। ਉਸ ਨੇ ਇਨਾਂ ਜੀਵ-ਜੰਤੂਆਂ ਨੂੰ ਅਮਰੀਕਾ ਭਰ ਵਿਚ ਵੇਚਿਆ। ਉਸ ਨੂੰ ਲਾਸ ਏਂਜਲਸ ਦੀ ਜਿਲਾ ਅਦਾਲਤ ਵਿਚ 28 ਮਾਰਚ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜੇਕਰ ਉਸ ਵਿਰੁੱਧ ਲਾਏ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਉਸ ਨੂੰ ਹਰੇਕ ਦੋਸ਼ ਤਹਿਤ 20 ਸਾਲ ਤੋਂ ਵਧ ਸਜ਼ਾ ਹੋ ਸਕਦੀ ਹੈ।

Today Now News

RELATED ARTICLES
- Advertisment -

POPULAR POSTS