ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਲੇ ਡੰਪੀ ਵਿਨਾਇਕ ਖਿਲਾਫ਼ ਕਾਰਵਾਹੀਂ ਦੀ ਕੀਤੀ ਮੰਗ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪਿਛਲੇ ਦਿਨੀਂ ਫਰੀਦਕੋਟ ਸ਼ਹਿਰ ਦੇ ਨਰਾਇਣ ਨਗਰ ਵਿਚ ਰਹਿੰਦੇ ਇਕ ਠੇਕੇਦਾਰ ਕਰਨ ਕਟਾਰੀਆ ਵਲੋਂ ਆਪਣੇ 2 ਮਾਸੂਮ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇਦਾਰ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿੱਚ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ ਦਾ ਨਾਮ ਸਾਹਮਣੇ ਆਇਆ ਹੈ । ਸੋਮਵਾਰ ਦੀ ਦੇਰ ਸ਼ਾਮ ਹਲਕਾ ਗਿੱਦੜਬਾਹਾ ਵਿਖੇ ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ ਠੇਕੇਦਾਰ ਕਰਨ ਕਟਾਰੀਆ ਉਸਦੀ ਪਤਨੀ ਅਤੇ ਉਸਦੇ ਬੱਚਿਆ ਦੀ ਆਤਮਿਕ ਸਾਂਤੀ ਲਈ ਸਾਰੇ ਸਹਿਰ ਵਿੱਚ ਕੈਡਲ ਕੱਢਿਆ ਗਿਆ ਅਤੇ ਕੈਡਲ ਮਾਰਚ ਸਮੇ ਹੱਥਾਂ ਵਿੱਚ ਫੜੇ ਬੈਨਰਾਂ ਤੇ ਰਾਜਾ ਵੜਿੰਗ ਨੂੰ ਇਸ ਮਾਮਲੇ ਵਿੱਚ ਸਾਮਿਲ ਕੀਤਾ ਜਾਵੇ ਅਤੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਸਮੇ ਸਹਿਰ ਵਾਸੀਆ ਦੇ ਨਾਲ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਮੌਜੂਦ ਸਨ । ਇਸ ਸਮੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਨੇ ਮਰਨ ਵਾਲੇ ਠੇਕੇਦਾਰ ਤੋ 1 ਕਰੋੜ 22 ਲੱਖ ਰੁਪਏ ਲਏ ਸਨ ਅਤੇ ਜਦੋ ਠੇਕੇਦਾਰ ਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ ਨੇ ਉਸਦੇ ਪੈਸੇ ਦੇਣ ਤੋ ਸਾਫ ਮਨਾ ਕਰ ਦਿੱਤਾ ਜਿਸਦੇ ਚੱਲਦੇ ਠੇਕੇਦਾਰ ਵੱਲੋਂ ਮਜਬੂਰਨ ਇਹ ਕਦਮ ਚੁੱਕਣਾ ਪਇਆ। ਅਤੇ ਉਹਨਾਂ ਮੰਗ ਕੀਤੀ ਕੀ ਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਮਾਮਲੇ ਵਿੱਚ ਸਾਮਿਲ ਕੀਤਾ ਜਾਵੇ । ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ | ਉਹਨਾਂ ਕਿਹਾ ਕਿ ਡੰਪੀ ਵਿਨਾਇਕ ਜੋ ਕਿ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਾਲਾ ਹੈ ਉਹ ਤਾਂ ਸਿਰਫ ਪੈਸੇ ਇੱਕਠੇ ਕਰਨ ਵਾਲਾ ਹੈ ਜੋ ਅਸਲ ਮੁਲਜਮ ਹੈ ਉਹ ਗਿੱਦੜਬਾਹਾ ਦੇ ਵਿਧਾਇਕ ਨੇ ਇਹ ਮਾਰਚ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਕਢਿਆਂ ਹੈ ਕਿ ਇਹਨਾਂ ਨੂੰ ਦੋਨਾਂ ਨੂੰ ਫੜੇ ਅਤੇ ਡੰਪੀ ਵਿਨਾਇਕ ਤਾਂ ਇੱਕ ਜਰੀਆ ਹੈ ਜੋ ਕਿ ਐਮ.ਐਲ,ਏ ਵਾਸਤੇ ਪੈਸੇ ਇੱਕਠੇ ਕਰਕ ਉਸ ਨੂੰ ਦਿੰਦਾ ਜਿਸਦਾ ਕਿ ਨਾਮ ਪਰਚੇ ਵਿੱਚ ਪਾ ਕੇ ਵਿਧਾਇਕ ਨੂੰ ਇਸ ਕੇਸ ਵਿਚੋਂ ਕਢ ਲਿਆਂ ਗਿਆਂ ਹੈ





