ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ : ਅਕਾਲੀ ਦਲ ਬਾਦਲ ਅਤੇ ਕੇਂਦਰ ਸਰਕਾਰ ਤੇ ਕੀਤੇ ਸ਼ਬਦੀ ਹਮਲੇ

ਨਾਭਾ (ਸੁਖਚੈਨ ਲੁਬਾਣਾ) : ਪਿਛਲੇ ਚਾਰ ਸਾਲਾਂ ਤੋਂ ਮੋਰਨਿੰਗ ਫੁਟਬਾਲ ਕਲੱਬ ਨਾਭਾ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਫਾਈਨਲ ਮੁਕਾਬਲੇ ਵਿੱਚ ਫੁਟਬਾਲ ਕਲੱਬ ਪਟਿਆਲਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੌਥਾ ਫੁਟਬਾਲ ਟੂਰਨਾਮੈਂਟ ਆਪਣੇ ਨਾਮ ਕਰ ਲਿਆ। ਪਟਿਆਲਾ ਫੁਟਬਾਲ ਕਲੱਬ ਦੀ ਟੀਮ ਨੇ ਮਲੇਰਕੋਟਲਾ ਵੋਲਕੇਨੋ ਕਲੱਬ ਟੀਮ ਨੂੰ 2-1 ਨਾਲ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਅਤੇ ਕਲੱਬ ਨੂੰ 5 ਲੱਖ ਰੁਪਏ ਦੀ ਮਾਲੀ ਮੱਦਦ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੋਰਨਿੰਗ ਫੁਟਬਾਲ ਕਲੱਬ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਖਤਿਆਰੀ ਫੰਡ ਦੇ ਵਿਚੋਂ 5 ਲੱਖ ਰੁਪਿਆ ਐਲਾਨ ਕੀਤਾ ਹੈ ਜੋ ਜਲਦ ਹੀ ਇਨ੍ਹਾਂ ਨੂੰ ਦੇ ਦਿੱਤਾ ਜਾਵੇਗਾ।
1 ਮਾਰਚ ਤੋ ਬਜਟ ਸੈਸ਼ਨ ਦੋਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਘਿਰਾਓ ਕਰਨ ਤੇ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਦਾ ਆਪਣਾ ਸਿਸਟਮ ਹੈ, ਚਾਹੀਦਾ ਤਾਂ ਇਹ ਹੈ ਕਿ ਅਸੈਂਬਲੀ ਦੇ ਵਿੱਚ ਬੈਠ ਆਪਣੀਆਂ ਗੱਲਾਂ ਦੱਸਣ ਅਤੇ ਦੂਸਰੇ ਦੀਆਂ ਗੱਲਾਂ ਸੁਣਨ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਅਸੈਂਬਲੀ ਵਿੱਚ ਭੇਜਿਆ ਹੈ ਉਹ ਬਹਿਸ ਕਰਨ ਬਾਹਰ ਧਰਨੇ ਲਗਾ ਕੇ ਬੈਠਣ ਦਾ ਕੀ ਫ਼ਾਇਦਾ।
ਬੀਤੇ ਦਿਨੀਂ ਬਿਕਰਮ ਮਜੀਠੀਆ ਵੱਲੋਂ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਤੇ ਧਰਮਸੋਤ ਨੇ ਮਜੀਠੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮਜੀਠੀਆ ਸਾਹਿਬ ਨੂੰ ਸਮਝ ਨਹੀਂ ਆਈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਨਗਰ ਕੌਂਸਲ ਚੋਣਾਂ ਵਿੱਚ ਇਨ੍ਹਾਂ ਨੂੰ ਨਕਾਰ ਦਿੱਤਾ ਹੈ ਅਤੇ 10 ਪੈਸੇ ਹੀ ਵੋਟਾਂ ਪਈਆਂ ਹਨ ਅਤੇ ਜੋ ਇਨ੍ਹਾਂ ਦਾ 25 ਸਾਲ ਦਾ ਸੁਪਨਾ ਸੀ ਉਹ ਹੁਣ ਕਿੱਥੇ ਹੈ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਲੋਕਾਂ ਨੇ 65 ਪ੍ਰਤੀਸ਼ਤ ਵੋਟਾਂ ਪਾਈਆਂ ਹਨ। ਅਜੇ ਵੀ ਬਿਕਰਮ ਮਜੀਠੀਆ ਨੂੰ ਕੋਈ ਸ਼ੱਕ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 2022 ਦੀ ਸਰਕਾਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਬਣੇਗੀ।
ਸੁਖਬੀਰ ਬਾਦਲ ਵੱਲੋਂ ਫਿਰ ਤੋਂ ਆਪਣੀ ਲਾਲ ਡਾਇਰੀ ਵਿੱਚ ਅਫ਼ਸਰਸ਼ਾਹੀ ਦੇ ਵੱਲੋਂ ਕੀਤੇ ਜਾ ਰਹੇ ਧੱਕੇ ਦੇ ਖ਼ਿਲਾਫ਼ ਅਫ਼ਸਰਾਂ ਦੇ ਨਾਮ ਲਿਖਣ ਤੇ ਧਰਮਸੋਤ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਦਿਨ ਵਿੱਚ ਹੀ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਆ ਰਹੇ ਹਨ। ਉਨ੍ਹਾਂ ਨੂੰ ਸੁਪਨੇ ਦੇਖਣ ਤੋਂ ਕੌਣ ਹਟਾ ਸਕਦਾ ਹੈ ਉਹ ਮਾਂ ਮਰਗੀ ਜੋ ਦਹੀਂ ਨਾਲ ਰੋਟੀ ਦਿੰਦੀ ਸੀ।
ਹਰਸਿਮਰਤ ਕੋਰ ਵੱਲੋਂ ਕਾਂਗਰਸ ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਜ਼ੀਰੋ ਦੱਸਣ ਤੇ ਧਰਮਸੋਤ ਨੇ ਤੰਜ ਕੱਸੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਕਾਰਗੁਜ਼ਾਰੀ ਜ਼ੀਰੋ ਸੀ ਜਿਸ ਕਰਕੇ ਉਨ੍ਹਾਂ ਨੂੰ ਜ਼ੀਰੋ ਦਿਖਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਕਿ ਦਿੱਲੀ ਦੇ ਲਾਲ ਕਿਲੇ ਤੇ 26 ਜਨਵਰੀ ਦੀ ਹੋਈ ਘਟਨਾਕ੍ਰਮ ਤੇ ਬੀਜੇਪੀ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਗਿਆ ਹੈ ਜਿਸ ਦਾ ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਇਹ ਘਟਨਾ ਚੰਗੀ ਸੀ ਜਾਂ ਮਾੜੀ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਪਰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਲਗਾਤਾਰ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੇ ਧਰਮਸੋਤ ਨੇ ਕੇਂਦਰ ਤੇ ਸ਼ਬਦੀ ਹਮਲਾ ਕਰਦਿਆਂ ਬੋਲਿਆ ਕੀ ਲੋਕ ਹੁਣ ਮੋਦੀ ਸਰਕਾਰ ਨੂੰ ਸੱਤਾ ਵਿਚ ਲਿਆ ਕੇ ਪਛਤਾਅ ਰਹੇ ਨੇ ਪਰ ਹੰਕਾਰ ਤਾਂ ਵੱਡਿਆਂ ਵੱਡਿਆਂ ਦਾ ਨਹੀਂ ਰਿਹਾ ਇਨ੍ਹਾਂ ਦਾ ਵੀ ਮਿਟ ਜਾਵੇਗਾ।
ਹਰਿਆਣਾ ਦੀਆਂ ਖਾਪ ਪੰਚਾਇਤਾਂ ਦੇ ਵੱਲੋਂ 100 ਰੁਪਿਆ ਲਿਟਰ ਦੁੱਧ 1 ਮਾਰਚ ਤੋਂ ਵੇਚਣ ਤੇ ਧਰਮਸੋਤ ਨੇ ਕਿਹਾ ਕਿ ਖਾਪ ਪੰਚਾਇਤਾਂ ਦੀ ਆਪਣੀ ਮਰਜ਼ੀ ਹੈ ਜਦੋਂ ਕੇਂਦਰ ਸਰਕਾਰ 100 ਰੁਪਏ ਲੀਟਰ ਪੈਟਰੋਲ ਵੇਚ ਸਕਦੀ ਹੈ ਤਾਂ ਖਾਪ ਪੰਚਾਇਤਾਂ 100 ਰੁਪਏ ਲੀਟਰ ਵੀ ਵੇਚ ਸਕਦੀਆਂ ਹਨ ਕਿਉਂਕਿ ਪੈਟਰੋਲ ਡੀਜ਼ਲ ਅਤੇ ਹੋਰ ਕਾਫੀ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ ਤਾਂ ਦੁੱਧ ਕਿਉਂ ਨਹੀਂ ਹੋ ਸਕਦਾ 100 ਦੁੱਧ ਵੇਚਣਾ ਉਨ੍ਹਾਂ ਦੀ ਆਪਣੀ ਮਰਜ਼ੀ ਹੈ।
ਕਾਂਗਰਸ ਸਰਕਾਰ ਦੇ ਵੱਲੋਂ ਬਜਟ ਪੇਸ਼ ਕਰਨ ਤੇ ਧਰਮਸੋਤ ਨੇ ਕਿਹਾ ਕਿ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ। ਜਦੋਂ ਬਜਟ ਪੇਸ਼ ਹੋਵੇਗਾ ਉਦੋਂ ਹੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਲੋਕਾਂ ਦੇ ਨਾਲ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਹਨ, ਉਸ ਤਰਜ਼ ਤੇ ਹੀ ਬਜਟ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਤੇ ਮੋਰਨਿੰਗ ਫੁਟਬਾਲ ਕਲੱਬ ਦੇ ਪ੍ਰਧਾਨ ਦਲੀਪ ਕੁਮਾਰ ਗੋਗੀ ਅਤੇ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਜੋ ਇਹ ਉਪਰਾਲਾ ਕੀਤਾ ਹੈ ਪਿਛਲੇ ਚਾਰ ਸਾਲਾਂ ਤੋਂ ਚੱਲ ਰਿਹਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅੱਜ ਲੱਖ ਪੰਜ ਲੱਖ ਰੁਪਏ ਦੀ ਮਾਲੀ ਮੱਦਦ ਦਿੱਤੀ ਜਾਣਦਾ ਜਾਣ ਦਾ ਵਿਸ਼ਵਾਸ ਦਿਵਾਇਆ ਹੈ, ਅਤੇ ਅਸੀਂ ਇਹ ਅੱਗੇ ਤੋਂ ਵੀ ਵੱਧ ਚੜ੍ਹ ਕੇ ਟੂਰਨਾਮੈਂਟ ਟੂਰਨਾਮੈਂਟ ਕਰਵਾਵਾਂਗੇ।
ਇਸ ਮੌਕੇ ਤੇ ਫੁਟਬਾਲ ਕਲੱਬ ਪਟਿਆਲਾ ਦੇ ਕੈਪਟਨ ਅਜੇ ਕੁਮਾਰ ਨੇ ਕਿਹਾ ਕਿ ਇਹ ਸਾਡੀ ਮਿਹਨਤ ਦਾ ਨਤੀਜਾ ਹੈ ਜੋ ਅਸੀਂ ਮੈਚ ਜਿੱਤਿਆ ਹੈ ਬਹੁਤ ਹੀ ਫਸਵਾਂ ਮੁਕਾਬਲਾ ਸੀ ਪਰ ਫਿਰ ਵੀ ਸਾਡੀ ਟੀਮ ਨੇ ਬਾਖ਼ੂਬੀ ਮਿਹਨਤ ਦੇ ਨਾਲ ਟਰਾਫੀ ਤੇ ਕਬਜ਼ਾ ਕੀਤਾ ਹੈ।






