17.4 C
Chandigarh

TODAY NOW NEWS

Friday, March 20, 2026
Homeਪੰਜਾਬਕਪੂਰਥਲਾ / ਫਗਵਾੜਾਜਲੌਅਖਾਨੇ ਵਿਖੇ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਕੈਂਪ ਅੱਜ-ਕੈਬਨਿਟ ਮੰਤਰੀ ਰਾਣਾ ਗੁਰਜੀਤ...

ਜਲੌਅਖਾਨੇ ਵਿਖੇ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਕੈਂਪ ਅੱਜ-ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਰਨਗੇ ਉਦਘਾਟਨ

ਕਪੂਰਥਲਾ, ( ਨਿਰਮਲ ਸਿੰਘ)3 ਦਸੰਬਰ
ਪੰਜਾਬ ਸਰਕਾਰ ਵਲੋਂ ਉਸਾਰੀ ਖੇਤਰ ਦੇ ਕਾਮਿਆਂ ਦੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟ੍ਰੇਸ਼ਨ ਲਈ ਜਲੌਅਖਾਨੇ ਵਿਖੇ 4 ਦਸੰਬਰ ਨੂੰ ਲੱਗਣ ਵਾਲੇ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਵੇਰੇ 8 ਵਜੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਦੌਰਾਨ ਕੈਬਨਿਟ ਮੰਤਰੀ ਵਲੋਂ ਬੋਰਡ ਦੇ ਅਧਿਕਾਰੀਆਂ ਨੂੰ ਜਿਲ੍ਹੇ ਭਰ ਵਿਚ ਕੈਂਪ ਲਗਾਕੇ ਮਿਸਤਰੀਆਂ, ਮਜ਼ਦੂਰਾਂ, ਇਲੈਕਟ੍ਰੀਸ਼ਨਾਂ, ਪਲੰਬਰਾਂ ਆਦਿ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਸਨ। 
ਜਲੌਅਖਾਨੇ ਵਿਖੇ ਲੱਗਣ ਵਾਲੇ ਕੈਂਪ ਦੀ ਸ਼ੁਰੂਆਤ ਸਵੇਰੇ 8 ਵਜੇ ਹੋਵੇਗੀ, ਜਿਸ ਵਿਚ ਬੋਰਡ ਦੇ ਅਧਿਕਾਰੀਆਂ ਵਲੋਂ ਮੌਕੇ ’ਤੇ ਹੀ ਫਾਰਮ ਭਰੇ ਜਾਣਗੇ। 
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੋਰਡ ਕੋਲ ਰਜਿਸਟਰਡ ਕਾਮਿਆਂ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਸ ਤਹਿਤ FC ਵਿੱਤੀ ਸਹਾਇਤਾ ਤੇ ਵਜੀਫਾ, ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪੈ ਦੀ ਸਹਾਇਤਾ, ਮਾਨਸਿਕ ਰੋਗੀ ਬੱਚੇ ਦੀ ਸਾਂਭ ਸੰਭਾਲ ਲਈ 24000 ਰੁਪੈ ਦੀ ਸਹਾਇਤਾ ਪ੍ਰਮੁੱਖ ਹੈ।
ਉਨ੍ਹਾਂ ਸਮੂਹ ਕੌਸਲਰਾਂ ਨੂੰ ਵੀ ਕਿਹਾ ਕਿ ਉਹ ਆਪੋ ਆਪਣੇ ਵਾਰਡ ਵਿਚ ਯੋਗ ਬਿਨੈਕਾਰਾਂ ਦੀ ਕੈਂਪ ਵਿਚ ਸ਼ਮੂਲੀਅਤ ਯਕੀਨੀ ਬਣਾਉਣ ਤਾਂ ਜੋ ਹਰ ਯੋਗ ਲੋੜਵੰਦ ਵਿਅਕਤੀ ਦੀ ਰਜਿਸਟ੍ਰੇਸ਼ਨ ਹੋ ਸਕੇ। 
ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕ ਆਪਣੇ ਆਧਾਰ ਕਾਰਡ ,ਬੈਂਕ ਦੀ ਕਾਪੀ , ਪਰਿਵਾਰ ਦੀ ਤਸਵੀਰ, ਜਨਮ ਮਿਤੀ ਦੇ ਸਬੂਤ ਆਦਿ ਜ਼ਰੂਰ ਲੈ ਕੇ ਆਉਣ
ਕੈਪਸ਼ਨ- ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੀ ਦੀ ਤਸਵੀਰ।      

Today Now News

RELATED ARTICLES
- Advertisment -

POPULAR POSTS