16.6 C
Chandigarh

TODAY NOW NEWS

Thursday, March 19, 2026
HomeBREAKING NEWSਕਸੂਤੇ ਫਸੇ ਸਾਧੂ ਸਿੰਘ ਧਰਮਸੋਤ, ਵਿਜੀਲੈਂਸ ਵਿਭਾਗ ਨੇ ਜਾਇਦਾਦਾਂ ਦੀ ਜਾਂਚ ਕੀਤੀ...

ਕਸੂਤੇ ਫਸੇ ਸਾਧੂ ਸਿੰਘ ਧਰਮਸੋਤ, ਵਿਜੀਲੈਂਸ ਵਿਭਾਗ ਨੇ ਜਾਇਦਾਦਾਂ ਦੀ ਜਾਂਚ ਕੀਤੀ ਸ਼ੁਰੂ

ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਜਾਇਦਾਦਾਂ ਦੀ ਜਾਂਚ ਵੀ ਵਿੱਢ ਦਿੱਤੀ ਹੈ।ਵਿਜੀਲੈਂਸ ਤੱਕ ਉਹ ਪ੍ਰਾਈਵੇਟ ਸੂਹੀਏ ਵੀ ਪਹੁੰਚ ਕਰਨ ਲੱਗੇ ਹਨ ਜਿਨ੍ਹਾਂ ਕੋਲ ਧਰਮਸੋਤ ਦੇ ਅੰਦਰਲੇ ਭੇਤ ਹਨ।ਵਿੱਤੀ ਜਾਂਚ ਦੌਰਾਨ ਮੁੱਖ ਤੌਰ ‘ਤੇ ਧਿਆਨ ਬੇਨਾਮੀ ਜਾਇਦਾਦ ‘ਤੇ ਕੇਂਦਰਿਤ ਕੀਤਾ ਜਾਵੇਗਾ।ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਧਰਮਸੋਤ ਦੀ ਉੱਤਰ ਪ੍ਰਦੇਸ਼ ‘ਚ ਜਾਇਦਾਦ ਹੋਣ ਦੀ ਵੀ ਸੂਹ ਮਿਲੀ ਹੈ।ਸੂਤਰਾਂ ਮੁਤਾਬਕ ਵਿਜੀਲੈਂਸ ਵਲੋਂ ਉਨਾਂ੍ਹ ਆੜ੍ਹਤੀਆਂ ਅਤੇ ਵਿਅਕਤੀਆਂ ਦੀ ਸੂਹ ਲਈ ਜਾ ਰਹੀ ਹੈ ਜਿਨ੍ਹਾਂ ਕੋਲ ਪੈਸਾ ਰੱਖਿਆ ਜਾਂਦਾ ਰਿਹਾ ਹੈ।ਵਿਜੀਲੈਂਸ ਨੂੰ ਸੂਚਨਾ ਮਿਲੀ ਹੈ ਕਿ ਧਰਮਸੋਤ ਦੀ ਮੁਹਾਲੀ,ਜ਼ੀਰਕਪੁਰ ਅਤੇ ਖਰੜ ‘ਚ ਹੀ ਬੇਨਾਮੀ ਜਾਇਦਾਦ ਹੈ।ਖੰਨਾ ‘ਚ ਧਰਮਸੋਤ ਦੀ ਇੱਕ ਮੂੰਹ ਬੋਲੀ ਭੈਣ ਸੀ ਜਿਸ ਦੀ ਕੌਂਸਲਰ ਦੀ ਚੋਣ ਸਮੇਂ ਕਮਲਜੀਤ ਸਿੰਘ ਨੇ 12 ਲੱਖ ਰੁਪਏ ਖ਼ਰਚ ਕੀਤੇ ਸਨ।

ਵਿਜੀਲੈਂਸ ਨੇ ਇਸ ਚੋਣ ‘ਤੇ ਕਮਲ ਵਲੋਂ ਸ਼ਰਾਬ ਦੇ ਕੀਤੇ ਖ਼ਰਚ ਦੇ ਬਿੱਲ ਵੀ ਪ੍ਰਾਪਤ ਕਰ ਲਏ ਹਨ ਅਤੇ ਇਸ਼ਤਿਹਾਰਾਂ ਦੇ ਕੀਤੇ ਖਰਚੇ ਦੇ ਬਿੱਲ ਵੀ ਵਿਜੀਲੈਂਸ ਨੂੰ ਦਿੱਤੇ ਗਏ ਹਨ।ਮੂੰਹ ਬੋਲੀ ਭੈਣ ਦੀ ਬਾਅਦ ‘ਚ ਮੌਤ ਹੋ ਗਈ ਸੀ।ਜਿਸਦੇ ਇਲਾਜ ਲਈ ਵੀ ਧਰਮਸੋਤ ਦੇ ਕਹਿਣ ‘ਤੇ ਪੰਜ 6 ਲੱਖ ਰੁਪਏ ਦਾ ਖਰਚਾ ਕੀਤਾ ਸੀ।ਵਿਜੀਲੈਂਸ ਵਲੋਂ ਧਰਮਸੋਤ ਦੇ ਓਐੱਸਡੀ ਰਹੇ ਚਮਕੌਰ ਸਿੰਘ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਵੇਗੀ ਹੈ।

Today Now News

RELATED ARTICLES
- Advertisment -

POPULAR POSTS