17.4 C
Chandigarh

TODAY NOW NEWS

Friday, March 20, 2026
HomeBREAKING NEWSਫਗਵਾੜਾ 'ਚ ਅੱਧੀ ਰਾਤ ਚੱਲੀਆਂ ਤਾਬੜਤੋੜ ਗੋਲੀਆਂ, ਪੁਲਿਸ ਤੇ ਦੋਸ਼ੀਆਂ ਵਿਚਾਲੇ ਹੋਈ...

ਫਗਵਾੜਾ ‘ਚ ਅੱਧੀ ਰਾਤ ਚੱਲੀਆਂ ਤਾਬੜਤੋੜ ਗੋਲੀਆਂ, ਪੁਲਿਸ ਤੇ ਦੋਸ਼ੀਆਂ ਵਿਚਾਲੇ ਹੋਈ ਫਾਇਰਿੰਗ

ਫਗਵਾੜਾ: ਨੇੜਲੇ ਪਿੰਡ ਮਹੇੜੂ ‘ਚ ਰਾਤ ਕਰੀਬ 12 ਵਜੇ ਤਾਬੜ-ਤੋੜ ਗੋਲੀਆਂ ਚੱਲੀਆਂ। ਅੱਧੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਪੁਲਿਸ ਵੱਲੋਂ ਦਰਜ ਇੱਕ ਮਾਮਲੇ ਦਾ ਦੋਸ਼ੀ ਰਾਜਨ ਜਲੰਧਰ ਤੋਂ ਪੁਲਿਸ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ।

ਇਸ ਦੌਰਾਨ ਪੁਲਿਸ ਨੇ ਪਿੰਡ ਮਹੇੜੂ ਨੇੜੇ ਨਾਕਾਬੰਦੀ ਕੀਤੀ ਤਾਂ ਉਕਤ ਕਾਰ ਸਵਾਰ ਨੌਜਵਾਨਾਂ ਨੇ ਪੁਲਿਸ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਵੀ ਕਾਰ ਸਵਾਰਾਂ ‘ਤੇ ਗੋਲੀਆਂ ਚਲਾ ਦਿੱਤੀਆਂ ਪਰ ਮੌਕਾ ਪਾ ਕੇ ਕਾਰ ਸਵਾਰ ਫ਼ਰਾਰ ਹੋਣ ‘ਚ ਕਾਮਯਾਬ ਹੋ ਗਏ।

ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਮੁਲਜ਼ਮ ਰਾਜਨ ਤੋਂ ਇਲਾਵਾ ਕਾਰ ਵਿੱਚ ਕੋਈ ਹੋਰ ਸੀ ਜਾਂ ਨਹੀਂ। ਦੂਜੇ ਪਾਸੇ ਫਗਵਾੜਾ ਪੁਲਿਸ ਨੇ ਦੇਰ ਰਾਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS