17.4 C
Chandigarh

TODAY NOW NEWS

Friday, March 20, 2026
HomeBREAKING NEWSਜ਼ੀਰਕਪੁਰ ਵਿਖੇ ਅੰਕਿਤ ਰਾਣਾ ਗੈਂਗ ਦੇ ਗੁਰਗਿਆਂ ਤੇ ਪੁਲਿਸ ਵਿਚਕਾਰ ਚੱਲੀ ਗੋਲ਼ੀ,...

ਜ਼ੀਰਕਪੁਰ ਵਿਖੇ ਅੰਕਿਤ ਰਾਣਾ ਗੈਂਗ ਦੇ ਗੁਰਗਿਆਂ ਤੇ ਪੁਲਿਸ ਵਿਚਕਾਰ ਚੱਲੀ ਗੋਲ਼ੀ, ਪੁਲਿਸ ਅਧਿਕਾਰੀ ਸਮੇਤ ਦੋ ਜ਼ਖ਼ਮੀ,ਦੋ ਪਿਸਤੌਲ, 10 ਕਾਰਤੂਸ ਤੇ ਦੋ ਖੋਲ ਬਰਾਮਦ

ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚ ਸਥਿਤ ਫਰਨੀਚਰ ਮਾਰਕੀਟ ਵਿੱਚ ਬਣੇ ਹੋਟਲ ਰਿਲੇਕਸ ਇਨ ਵਿੱਚ ਅੱਜ ਦੇਰ ਸ਼ਾਮ ਕਰੀਬ ਸਾਢੇ 9 ਵਜੇ ਅੰਕਿਤ ਰਾਣਾ ਗੈਂਗ ਦੇ ਗੁਰਗਿਆਂ ਪੁਲਿਸ ਵਿਚਕਾਰ ਗੋਲ਼ੀ ਚੱਲੀ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਤੋਂ ਇਲਾਵਾਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਡੀਐੱਸਪੀ ਬਿਕਰਮ ਸਿੰਘ ਬਰਾੜ ਦੀ ਅਗਵਾਈ ਵਿੱਚ ਇਸ ਆਪ੍ਰੇਸ਼ਨ ਅੰਜਾਮ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਵੀ ਡੀਐਸਪੀ ਬਿਕਰਮ ਬਰਾੜ ਜੀਰਕਪੁਰ ਵਿਖੇ ਹੀ ਢਕੌਲੀ ਖੇਤਰ ਵਿੱਚ ਗੈਗਸਟਰ ਅੰਕਿਤ ਭਾਦੂ ਦਾ ਐਨਕਾਊਨਟਰ ਕਰ ਚੁੱਕੇ ਹਨ। ਦੇਰੀ ਨਾਲ ਮੌਕੇ ‘ਤੇ ਪੁੱਜੇ ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ 11 ਜੁਲਾਈ ਨੂੰ ਹੋਟਲ ਰਿਲੈਕਸ ਇੰਨ ਦੇ ਮਾਲਕ ਨੇ ਅੰਕਿਤ ਰਾਣਾ ਵਾਸੀ ਸੁਲਤਾਨਪੁਰ ਬਰਵਾਲਾ ਹਰਿਆਣਾ ਵਲੋਂ ਉਸ ਤੋਂ ਰੰਗਦਾਰੀ ਮੰਗਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾ ਦਸਿਆ ਕਿ ਅੱਜ ਗੈਂਗਸਟਰਾਂ ਵਲੋਂ ਫਿਰੌਤੀ ਲੈਣ ਆਉਣ ਦੀ ਸੂਚਨਾ ਮਿਲਣ ਤੇ ਡੀਐਸ ਬਿਕਰਮ ਬਰਾੜ ਦੀ ਅਗਵਾਈ ਵਿੱਚ ਪੁਲਿਸ ਨੇ ਪਹਿਲਾਂ ਹੀ ਟ੍ਰੈਪ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨੇ ਆਉਣ ਸਾਰ ਗੋਲ਼ੀ ਚਲਾ ਦਿੱਤੀ ਜੋ ਪੁਲਿਸ ਦੇ ਇੱਕ ਅਧਿਕਾਰੀ ਦੀ ਬੁਲੇਟ ਪ੍ਰੂਫ ਜਾਕੇਟ ਤੇ ਲੱਗੀ। ਅਪਣੇ ਆਪ ਨੂੰ ਪੁਲਿਸ ਵਲੋਂ ਘਿਰਿਆ ਵੇਖ ਗੈਂਗਸਟਰਾਂ ਨੇ ਪੁਲਿਸ ਤੇ ਸਬ ਇੰਸਪੈਕਟਰ ਰਾਹੁਲ ਕੁਮਾਰ ਦੇ ਸਿਰ ‘ਤੇ ਸੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ।ਇਸ ਦੌਰਾਨ ਪੁਲਿਸ ਵਲੋਂ ਕੀਤੀ ਗਈ ਜਵਾਬੀ ਫਾਈਰਿੰਗ ਵਿੱਚ ਇੱਕ ਗੈਂਗਸਟਰ ਰਣਬੀਰ ਵੀ ਜਖਮੀ ਹੋ ਗਿਆ ਪਰ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਤਿੰਨੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਿਨ੍ਹਾ ਤੋਂ ਦੋ ਪਿਸਤੌਲ, 10 ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਕਾਬੂ ਗੈਂਗਸਟਰਾਂ ਦੀ ਪਛਾਣ ਰਣਬੀਰ ਵਾਸੀ ਬਰਵਾਲਾ, ਵਿਸ਼ਾਲ ਅਤੇ ਅਸ਼ੀਸ ਰਾਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਅੰਕਿਤ ਰਾਣਾ ਲਈ ਕੰਮ ਕਰਦੇ ਹਨ ਅਤੇ ਅੰਕਿਤ ਰਾਣਾ ਭੂਪੀ ਰਾਣਾ ਲਈ ਕੰਮ ਕਰਦਾ ਦਸਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਭਾਰੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ‘ਤੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ।

Today Now News

RELATED ARTICLES
- Advertisment -

POPULAR POSTS