ਹੁਣ ਤਕ ਇਨ੍ਹਾਂ ਰਜਵਾੜਾਸ਼ਾਹੀ ਸਰਕਾਰਾਂ ਨੇ ਆਪਣਾ ਅਤੇ ਆਪਣੇ ਰਿਸ਼ਤੇਦਾਰ ਮੰਤਰੀਆਂ ਆਦਿ ਦਾ ਹੈ ਪੇਟ ਭਰਿਆ ਹੈ : ਆਗੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 87 ਵੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਹੁਕਮਾਂ ਸਦਕਾ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ 15 ਮਾਰਚ ਨੂੰ ਸਾਈਕਲ ਰੈਲੀ ਕੱਢੀ ਜਾਵੇਗੀ ।ਪ੍ਰੈੱਸ ਬਿਆਨ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਕਿਹਾ ਲੰਬੇ ਸਮੇਂ ਤੋਂ ਕੇਂਦਰ ਅਤੇ ਪੰਜਾਬ ਚ ਵਾਰੀ ਸਿਰ ਰਾਜ ਕਰਨ ਵਾਲੀਆਂ ਬੀਜੇਪੀ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਦਲਿਤਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਕਦੇ ਵੀ ਗੱਲ ਨਹੀਂ ਕੀਤੀ ਅਤੇ ਨਾ ਹੀ ਭਵਿੱਖ ਚ ਇਨ੍ਹਾਂ ਜ਼ਾਲਮ ਸਰਕਾਰਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਹੈ।ਹੁਣ ਤਕ ਇਨ੍ਹਾਂ ਰਜਵਾੜਾਸ਼ਾਹੀ ਸਰਕਾਰਾਂ ਨੇ ਆਪਣਾ ਅਤੇ ਆਪਣੇ ਰਿਸ਼ਤੇਦਾਰ ਮੰਤਰੀਆਂ ਆਦਿ ਦਾ ਹੈ ਪੇਟ ਭਰਿਆ ਹੈ।ਦੇਸ਼ ਅੰਦਰ ਹੋਣ ਵਾਲੀਆਂ ਹਰ ਪ੍ਰਕਾਰ ਦੀਆਂ ਚੋਣਾਂ ਸਮੇਂ ਗ਼ਰੀਬਾਂ ਮਜ਼ਦੂਰਾਂ ਨੂੰ ਲਾਲਚ ਦੇ ਕੇ ਸੱਤਾ ਹਾਸਲ ਕਰਕੇ ਇਹ ਲੋਕ ਮੁੜ੍ਹਕੇ ਮੂਨ ਤੱਕ ਨਹੀਂ ਦਿਖਾਉਂਦੇ।ਜਿਸ ਕਰਕੇ ਗ਼ਰੀਬਾਂ ਮਜ਼ਦੂਰਾਂ ਦਲਿਤਾਂ ਆਪਣੇ ਹੱਕਾਂ ਲਈ ਫਿਰ ਸੜਕਾਂ ਤੇ ਉਤਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਮਜ਼ਦੂਰਾਂ ਆਦਿ ਵਰਗ ਖ਼ਿਲਾਫ਼ ਲਿਆਂਦੇ ਕਾਲੇ ਕਾਨੂੰਨਾਂ ਦੇ ਵਿਰੋਧ ਚ ਪ੍ਰਚਾਰ ਕਰਨ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਅੰਦਰ ਮੀਟਿੰਗਾਂ ਕੀਤੀਆਂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਰਦੂਲਗੜ ,ਅੰਗਰੇਜ ਸਿੰਘ ਜਟਾਣਾ ਕਲਾਂ, ਹੰਸਾ ਸਿੰਘ ਝੇਰਿਆਂਵਾਲੀ ਆਦਿ ਹਾਜ਼ਰ ਸਨ





