17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਗਰ ਕੌਂਸਲ ਚੋਣਾਂ ਸਬੰਧੀ ਬਸਪਾ ਨੇ ਕੀਤੀਆਂ ਮਾਨਸਾ ਚ ਮੀਟਿੰਗਾਂ

ਨਗਰ ਕੌਂਸਲ ਚੋਣਾਂ ਸਬੰਧੀ ਬਸਪਾ ਨੇ ਕੀਤੀਆਂ ਮਾਨਸਾ ਚ ਮੀਟਿੰਗਾਂ

ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਕੀਤੀ ਪ੍ਰਧਾਨਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਇਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਆਪਣੇ ਉਮੀਦਵਾਰਾਂ ਦੇ ਹੱਕ ਚ ਮੀਟਿੰਗਾਂ ਕੀਤੀਆਂ ।ਉਨ੍ਹਾਂ ਕਿਹਾ ਕਿ ਮਾਨਸਾ ਦੇ ਵਾਰਡ ਨੰਬਰ 15 ਡਿੰਪਲ ਰਾਣੀ ਪਤਨੀ ਰਜੇਸ਼ ਕੁਮਾਰ ਇੱਕ ਪੜ੍ਹੇ ਲਿਖੇ ਸੂਝਵਾਨ ,ਈਮਾਨਦਾਰ ,ਨੌਜਵਾਨ ਉਮੀਦਵਾਰ ਹਨ ।ਜੋ ਇਸ ਵਾਰ ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਤੇ ਚੋਣ ਲੜ ਰਹੇ ਹਨ ।ਸਮੂਹ ਵਾਰਡ ਵਾਸੀਆਂ ਨੂੰ ਇਸ ਵਾਰ ਡਿੰਪਲ ਰਾਣੀ ਕਾਮਯਾਬ ਬਣਾਉਣਾ ਚਾਹੀਦਾ ਹੈ ।ਇਸ ਮੌਕੇ ਮੁਹੱਲਾ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਲੰਬੇ ਸਮੇਂ ਤੋਂ ਕਾਂਗਰਸ ਅਕਾਲੀ ਭਾਜਪਾ ਦੇ ਉਮੀਦਵਾਰਾਂ ਤੋਂ ਹਟ ਕੇ ਇਸ ਵਾਰ ਬਸਪਾ ਦੇ ਉਮੀਦਵਾਰ ਨੂੰ ਕਾਮਯਾਬ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ ।ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ,ਲੋਕ ਸਭਾ ਇੰਚਾਰਜ ਗੁਰਜੰਟ ਸਿੰਘ ਭੀਖੀ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS