ਕੀਮਤ 199 ਰੁਪਏ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ, (ਬਿਊਰੋ) : ਭਾਰਤ ਸੰਚਾਰ ਨਿਮਹ ਲਿਮਟਿਡ ਭਾਵ ਬੀਐੇੱਸਐੱਨਐੱਲ ਨੇ ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ (Consumers) ਨੂੰ ਜੋੜਨ ਲਈ ਤਿੰਨ ਨਵੇਂ ਪੋਸਟਪੇਡ ਪਲਾਨ ਲਾਂਚ ਕੀਤੇ ਹਨ। ਇਸ ਦੀ ਕੀਮਤ 199 ਰੁਪਏ, 798 ਰੁਪਏ ਤੇ 999 ਰੁਪਏ ਹੈ। ਇਨ੍ਹਾਂ ਤਿੰਨਾਂ ਪੋਸਟਪੇਡ ਪਲਾਨ (Postpaid plan) ‘ਚ ਗਾਹਕਾਂ ਨੂੰ Unlimited calling ਨਾਲ ਪ੍ਰਾਪਤ ਡਾਟਾ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਨਵੇਂ ਪੋਸਟਪੇਡ ਪਲਾਨ ‘ਚ Family add-on connection ਵੀ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਇਨ੍ਹਾਂ ਪਲਾਨ ‘ਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜੋੜ ਸਕਦੇ ਹਨ। ਤਾਂ ਆਓ ਜਾਣਦੇ ਹਾਂ BSNL ਦੇ ਨਵੇਂ ਪੋਸਟਪੈਡ ਪਲਾਨ ਬਾਰੇ ਵਿਸਤਾਰ ਨਾਲ..
BSNL ਦਾ 199 ਰੁਪਏ ਵਾਲਾ ਪੋਸਟਪੇਡ ਪਲਾਨ
ਬੀਐੱਸਐੱਨਐੱਲ ਦਾ ਗਾਹਕਾਂ ਨੂੰ ਇਸ ਪੋਸਟਪੇਡ ਪਲਾਨ ‘ਚ 25GB ਡਾਟੇ ਸਮੇਤ 75GB ਡਾਟਾ ਰੋਲਓਵਰ ਸਹੂਲਤ ਨਾਲ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਪਲਾਨ ‘ਚ ਕਾਲਿੰਗ ਲਈ 300 ਆਫ-ਨੈੱਟ ਮਿੰਟ ਤੇ 100 ਐੱਸਐੱਮਐੱਸ ਰੋਜ਼ਾਨਾ ਦਿੱਤੇ ਜਾਣਗੇ।
ਬੀਐੱਸਐੱਨਐੱਲ (BSNL) ਦਾ 798 ਰੁਪਏ ਵਾਲਾ ਪੋਸਟਪੇਡ ਪਲਾਨ
ਗਾਹਕਾਂ ਨੂੰ ਇਸ ਪਲਾਨ ‘ਚ 50GB ਡਾਟੇ ਨਾਲ 150 ਜੀਬੀ ਡਾਟਾ ਰੋਲਓਵਰ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਜ਼ ਕਿਸੇ ਵੀ ਨੈੱਟਵਰਕ ‘ਤੇ Unlimited calling ਕਰ ਸਕਣਗੇ। ਨਾਲ ਹੀ ਰੋਜ਼ਾਨਾ 100 ਐੱਸਐੱਮਐੱਸ ਦਿੱਤੇ ਜਾਣਗੇ। ਹੋਰ ਸੇਵਾਵਾਂ ਦੀ ਗੱਲ ਕਰੀਏ ਤਾਂ ਕੰਪਨੀ ਗਾਹਕਾਂ ਨੂੰ ਇਸ ਪਲਾਨ ‘ਚ ਦੋ Family add-on connection ਦੇਵੇਗੀ।
ਬੀਐੱਸਐੱਨਐੱਲ ਦਾ 999 ਰੁਪਏ ਵਾਲਾ ਪੋਸਟਪੇਡ ਪਲਾਨ
ਗਾਹਕਾਂ ਨੂੰ ਇਸ ਪਲਾਨ ‘ਚ 75ਜੀਬੀ ਡਾਟੇ ਦੇ ਨਾਲ 225 ਡਾਟਾ ਰੋਲਓਵਰ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਜ਼ ਕਿਸੇ ਵੀ ਨੈੱਟਵਰਕ ‘ਤੇ Unlimited calling ਕਰ ਸਕਣਗੇ। ਨਾਲ ਹੀ ਰੋਜ਼ਾਨਾ 100 SMS ਦਿੱਤੇ ਜਾਣਗੇ। ਹੋਰ ਸੇਵਾਵਾਂ ਦੀ ਗੱਲ ਕਰੀਏ ਤਾਂ ਕੰਪਨੀ ਗਾਹਕਾਂ ਨੂੰ ਇਸ ਪਲਾਨ ‘ਚ ਤਿੰਨ Family add-on connection ਦੇਵੇਗੀ।






