ਫਾਜ਼ਿਲਕਾ ਬੀਐੱਸਐੱਫ ਦੇ ਜਵਾਨਾਂ ਦੇ ਹੱਥ ਇਕ ਲੱਗੀ ਵੱਡੀ ਕਾਮਯਾਬੀ

ਫਾਜ਼ਿਲਕਾ,(ਤਿਲਕ ਰਾਏ )-ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੀ ਮੁਹਾਰ ਸੋਨਾ ਪੋਸਟ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਤੋਂ 4 ਕਿੱਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਕੁਝ ਵਿਅਕਤੀ ਆਏ ਸਨ ਤਾਂ ਭਾਰਤ ਦੇ ਜਵਾਨਾਂ ਨੂੰ ਜਿਵੇਂ ਹੀ ਇਸ ਦਾ ਪਤਾ ਲਗਿਆ ਤਾਂ ਉਕਤ ਲੋਕ ਉਥੋਂ ਭਜ ਗਏ। ਬੀਐੱਸਐੱਫ ਦੇ ਜਵਾਨਾਂ ਨੇ ਜਿਵੇਂ ਹੀ ਉੱਥੇ ਤਲਾਸ਼ੀ ਅਭਿਆਨ ਚਲਾਇਆ ਤਾਂ ਮੌਕੇ ਤੋਂ 4 ਕਿੱਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਤੋਂ ਬਾਅਦ ਲਗਾਤਾਰ ਬੀਐੱਸਐੱਫ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ






