ਪਾਕਿਸਤਾਨੋਂ ਆਈ ਹੈ ਇਹ ਚਾਰ ਪੈਕੇਟ ਹੈਰੋਇਨ

ਫਿਰੋਜ਼ਪੁਰ (ਬਿਊਰੋ) : ਫਿਰੋਜ਼ਪੁਰ ਦੇ ਨਾਲ ਲੱਗਦੀ ਪਾਕਸਤਾਨੀ ਸੀਮਾ ਤੇ ਬੀ ਐਸ ਐਫ ਦੀ 136 ਬਟਾਲੀਅਨ ਨੇ ਪਾਕਿਸਤਾਨ ਤੋਂ ਆਈ ਚਾਰ ਪੈਕੇਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਨ੍ਹਾਂ ਦਾ ਕੁਲ ਵਜ਼ਨ ਸਵਾ ਦੋ ਕਿਲੋ ਬਣਿਆ ਹੈ।ਜਾਣਕਾਰੀ ਦਿੰਦੇ ਹੋਏ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਨੂੰ ਇਤਲਾਹ ਮਿਲੀ ਕਿ ਸਰਹੱਦ ਪਾਰ ਤੋਂ ਗ਼ੈਰ ਸਮਾਜੀ ਅਨਸਰਾਂ ਵੱਲੋਂ ਹੈਰੋਇਨ ਭੇਜੇ ਜਾਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ । ਇਸ ‘ਤੇ ਬੀਐਸਐਫ ਵੱਲੋਂ ਸਾਵਧਾਨੀ ਵਰਤਦਿਆਂ ਜਦੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਚਾਰ ਪੈਕੇਟ ਹੈਰੋਇਨ ਬਰਾਮਦ ਹੋਈ ।






