17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਭਾਰਤ ਪਾਕਿਸਤਾਨ ਸਰਹਦ ਤੋਂ ਬੀ.ਐੱਸ.ਐੱਫ. ਨੇ 6.380 ਕਿੱਲੋ ਹੈਰੋਇਨ ਕੀਤੀ ਬਰਾਮਦ

ਭਾਰਤ ਪਾਕਿਸਤਾਨ ਸਰਹਦ ਤੋਂ ਬੀ.ਐੱਸ.ਐੱਫ. ਨੇ 6.380 ਕਿੱਲੋ ਹੈਰੋਇਨ ਕੀਤੀ ਬਰਾਮਦ

ਜਵਾਨਾਂ ਨੇ ਗੋਲ਼ੀਆਂ ਚਲਾਈਆਂ ਪਰ ਸੰਘਣੀ ਧੁੰਦ ਹੋਣ ਕਾਰਨ ਤਸਕਰ ਵਾਪਸ ਭੱਜ ਗਏ

ਅਟਾਰੀ (ਏਜੇਂਸੀ) : ਭਾਰਤ-ਪਾਕਿਸਤਾਨ ਸਰਹੱਦ ‘ਤੇ ਅੰਮਿ੍ਤਸਰ ਸੈਕਟਰ ‘ਚ ਤਾਇਨਾਤ ਸੀਮਾ ਸੁਰੱਖਿਆ ਬਲ ਦੀ 22ਵੀਂ ਬਟਾਲੀਅਨ ਦੇ ਜਵਾਨਾਂ ਨੇ ਤਸਕਰਾਂ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ 6 ਪੈਕਟ (6.380 ਕਿੱਲੋਗ੍ਰਾਮ) ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਹਿੰਦ-ਪਾਕਿ ਸਰਹੱਦ ‘ਤੇ ਗਸ਼ਤ ਦੌਰਾਨ ਜਵਾਨਾਂ ਨੇ ਕੁਝ ਹਰਕਤ ਮਹਿਸੂਸ ਕੀਤੀ ਸੀ। ਇਸ ‘ਤੇ ਬੀਐੱਸਐੱਫ ਦੇ ਜਵਾਨਾਂ ਨੇ ਗੋਲ਼ੀਆਂ ਚਲਾਈਆਂ ਪਰ ਸੰਘਣੀ ਧੁੰਦ ਹੋਣ ਕਾਰਨ ਤਸਕਰ ਵਾਪਸ ਭੱਜ ਗਏ। ਜਵਾਨਾਂ ਨੇ ਘਟਨਾ ਵਾਲੇ ਖੇਤਰ ਦੀ ਤਲਾਸ਼ੀ ਲੈਣ ‘ਤੇ 6 ਪੈਕਟ ਹੈਰੋਇਨ ਬਰਾਮਦ ਕੀਤੀ।

Today Now News

RELATED ARTICLES
- Advertisment -

POPULAR POSTS