17.1 C
Chandigarh

TODAY NOW NEWS

Thursday, March 19, 2026
Homeਪੰਜਾਬਜਗਰਾਓਂਬੀਤੀ ਰਾਤ ਖੇਤੋਂ ਘਰ ਆ ਰਹੇ ਸਾਬਕਾ ਫ਼ੌਜੀ ਦਾ ਬੇ ਰਹਿਮੀ ਨਾਲ...

ਬੀਤੀ ਰਾਤ ਖੇਤੋਂ ਘਰ ਆ ਰਹੇ ਸਾਬਕਾ ਫ਼ੌਜੀ ਦਾ ਬੇ ਰਹਿਮੀ ਨਾਲ ਕਤਲ

ਮ੍ਰਿਤਕ ਦੇ ਭਰਾ ਹਰਬੰਸ ਸਿੰਘ ਦੇ ਬਿਆਨ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੋਰਚਰੀ ‘ਚ ਰੱਖਵਾ ਦਿੱਤਾ ਹੈ।

ਜਗਰਾਓਂ, ਵਿਰਕ ਸੋਨੂ : ਬੀਤੀ ਰਾਤ ਖੇਤੋਂ ਘਰ ਆ ਰਹੇ ਸਾਬਕਾ ਫ਼ੌਜੀ ਦਾ ਬੇ ਰਹਿਮੀ ਨਾਲ ਕਤਲ ਕੀਤੇ ਜਾਨ ਦਾ ਮਾਮਲਾ ਆਇਆ ਹੈ ਜਾਣਕਾਰੀ ਮੁਤਾਬਿਕ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹੱਤਿਆ ਕਰਨ ਤੋਂ ਬਾਅਦ ਦੋਸ਼ੀ ਲਾਸ਼ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਸੂਚਨਾ ਮਿਲਣ ‘ਤੇ ਥਾਣਾ ਸਿਧਵਾਕਸੇਬੇਟ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਠਾਕੁਰ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਧਵਾਕਸੇਬੇਟ ਦੇ ਇੰਚਾਰਜ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਬਕਾ ਫ਼ੌਜੀ ਕੁਲਵੰਤ ਸਿੰਘ ਨਿਵਾਸੀ ਪਿੰਡ ਸਲੇਮਪੁਰ ਥਾਣਾ ਸਿੱਧਵਾਂ ਬੇਟ ਦੇ ਰੁਪ ‘ਚ ਹੋਈ ਹੈ।ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਹਰਬੰਸ ਸਿੰਘ ਨਿਵਾਸੀ ਪਿੰਡ ਸਲੇਮਪੁਰ ਥਾਣਾ ਸਿਧਵਾਕਸੇਬੇਟ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕਿ ਉਹ ਤੇ ਉਸ ਦਾ ਭਰਾ ਹਾਕਮ ਸਿੰਘ ਸਾਬਕਾ ਫ਼ੌਜੀ ਮੰਗਲਵਾਰ ਰਾਤ ਲਗਪਗ ਸੱਤ ਵਜੇ ਖੇਤ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਖੇਡ ਸਟੇਡੀਅਮ ਤੋਂ ਪਿੱਛੇ ਮਹਿੰਦਰ ਸਿੰਘ ਨਿਵਾਸੀ ਸਲੇਮਪੁਰਾ ਦੀ ਜ਼ਮੀਨ ਦੇ ਨਜ਼ਦੀਕ ਪੁੱਜੇ ਤਾਂ ਦੇਖਿਆ ਕਿ ਦੂਜੇ ਪਾਸੇ ਤੋਂ ਰਸਤੇ ‘ਚ ਕੁਲਵੰਤ ਸਿੰਘ ਦਾ ਬੁਲੇਟ ਮੋਟਰਸਾਈਕਲ ਸਟੈਂਡ ‘ਤੇ ਲਾਇਆ ਹੋਇਆ ਸੀ। ਕੁਝ ਅਣਪਛਾਤੇ ਦੋਸ਼ੀਆਂ ਨੇ ਉਸ ਦੇ ਸਿਰ ਤੇ ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕੀਤਾ।

Today Now News

RELATED ARTICLES
- Advertisment -

POPULAR POSTS