ਪੁਲੀਸ ਵੱਲੋਂ ਮਾਮਲਾ ਦਰਜ

ਤਰਨ ਤਾਰਨ (ਜਸਵੀਰ ਸਿੰਘ) : ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਜੋੜਾ ਵਿਚ ਅੱਜ ਜ਼ਮੀਨੀ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਵਿਵਾਦ ਦੇ ਚੱਲਦੇ ਭਰਾ ਵਲੋਂ ਭਰਾ ਦਾ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਭਰਾਵਾਂ ਦਾ ਆਪਸੀ ਜ਼ਮੀਨ ਵਿਵਾਦ ਰਤਨ ਸਿੰਘ ਅਤੇ ਗੁਰਬਚਨ ਸਿੰਘ ਵਿਚਾਲੇ ਚੱਲ ਰਿਹਾ ਸੀ ਜਿਸਦੇ ਦੇ ਹੱਲ ਲਈ ਪਿੰਡ ਵਿਚ ਹੀ ਫ਼ੈਸਲਾ ਰੱਖਿਆ ਗਿਆ ਪਰ ਜੋ ਕਿ ਇੱਕ ਭਰਾ ਗੁਰਚਰਨ ਸਿੰਘ ਨੂੰ ਮਨਜ਼ੂਰ ਨਹੀਂ ਹੋਇਆ ਅਤੇ ਉਸ ਵਲੋਂ ਜ਼ਮੀਨ ਵਿਚ ਪਾਣੀ ਲਾਉਣ ਗਏ ਭਰਾ ਰਤਨ ਸਿੰਘ ਨੂੰ ਆਪਣੇ ਸਾਥੀਆਂ ਸਮੇਤ ਸਿਰ ਵਿਚ ਕੁਹਾੜੀ ਦੀ ਸੱਟ ਮਾਰਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਇੱਕ ਘੰਟਾ ਉਸਨੂੰ ਲਿਜਾਣ ਨਹੀਂ ਦਿੱਤਾ ਅਤੇ ਨਾ ਹੀ ਪੁਲੀਸ ਮੌਕੇ ਤੇ ਪੁੱਜੀ ਬਾਅਦ ਵਿਚ ਜਦ ਉਸਨੂੰ ਤਰਨਤਾਰਨ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਉਸਦੀ ਮੌਤ ਹੋ ਗਈ ਪੁਲੀਸ ਅਧਿਕਾਰੀ ਚਰਨ ਸਿੰਘ ਵਲੋਂ ਮੌਕੇ ਤੇ ਪੁੱਜ ਕੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਉੱਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ






