17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀ(ਸਈਓ ਨੀ ਕੋਈ ਮੋੜ ਲਿਆਉ)

(ਸਈਓ ਨੀ ਕੋਈ ਮੋੜ ਲਿਆਉ)

( ਰਮਿੰਦਰ ਰਮੀ )

ਹਾਏ !
ਸਈਓ ਨੀ ! ਕੋਈ ਮੋੜ ਲਿਆਉ !
ਮੇਰੇ ਰੁੱਠੜੇ ਯਾਰ ਨੂੰ ਮਨਾ ਲਿਆਉ !!

      ਸਈਓ  ਨੀ ! 
ਮੇਰਾ ਤਾਂ ਮਾਹੀ ਰੁੱਸ ਗਿਆ ਏ !

ਨੀ ਮੈਂ ਹੀਲੇ ਵਸੀਲੇ ਕਰ ਥੱਕੀ
ਉਸਦੇ ਮਿੰਨਤਾਂ ਤਰਲੇ ਲੈ ਚੁੱਕੀ !
ਉਹ ਤਾਂ ਪੱਥਰ ਹੋ ਗਿਆ ਹੈ
ਪੱਥਰ ਕਦੇ ਮੋਮ ਨਹੀਂ ਬਣਦੇ !!

ਸਈਓ ਨੀ ਕੋਈ ਮੋੜ ਲਿਆਉ !
ਮੇਰੇ ਰੁੱਠੜੇ ਯਾਰ ਨੂੰ ਮਨਾ ਲਿਆਓ !!

ਓਏ ਕਾਹਨੂੰ ਯਾਰੀ ਲਾਉਣੀ ਸੀ
ਜੇ ਅੱਧਵਾਟੇ ਛੱਡ ਤੁਰ ਜਾਣਾ ਸੀ !
ਪਿਆਰ ਪਾਉਣਾ ਤੇ ਫਿਰ ਛੱਡ ਜਾਣਾ
ਤੇਰੇ ਤੋਂ ਇਹ ਉਮੀਦ ਨਹੀਂ ਸੀ !
ਪਿਆਰ ਪਾਈਏ ਤੇ ਤੋੜ ਨਿਭਾਈਏ
ਫਿਰ ਛੱਡ ਕੇ ਕਦੀ ਨਾ ਜਾਈਏ !!

ਸਈਓ ਨੀ ਕੋਈ ਮੋੜ ਲਿਆਉ !
ਮੇਰੇ ਰੁੱਠੜੇ ਯਾਰ ਨੂੰ ਮਨਾ ਲਿਆਉ !!

ਹਾਏ ਨੀ ! ਮੈਂ ਰੋ ਰੋ ਕਮਲੀ ਹੋ ਗਈ ਹਾਂ
ਹੁਣ ਤੇ ਹੰਝੂ ਵੀ ਸੁੱਕ ਗਏ ਨੇ !
ਭੁੱਖ ਪਿਆਸ ਵੀ ਉੱਡ ਗਈ ਹੈ
ਸੁੱਕ ਕੇ ਤੀਲਾ ਹੋ ਗਈ ਹਾਂ !
ਮੁੱਕ ਚੱਲੀ ਹੁਣ ਮੇਰੀ ਜਿੰਦ ਹੈ
ਕੋਈ ਤੇ ਖ਼ਬਰ ਕਰ ਦਿਉ ਉਸਨੂੰ !!

ਸਈਓ ਨੀ ਕੋਈ ਮੋੜ ਲਿਆਉ !
ਮੇਰੇ ਰੁੱਠੜੇ ਯਾਰ ਨੂੰ ਮਨਾ ਲਿਆਓ !!

ਥੁੱਕ ਦਿਉ ਹੁਣ ਆਪਣਾ ਰੋਸਾ
ਆਪਣਿਆਂ ਨਾਲ ਇਹ ਕੈਸਾ ਰੋਸਾ !
ਪਿਆਰ ਵਧਾਉਣਾ ਤੇ ਫਿਰ ਛਿੱਪ ਜਾਣਾ
ਯਾਰਾ ਤੈਨੂੰ ਨਹੀਓ ਜੱਚਦਾ !
ਤੇਰੀ ਕਮਲੀ ਰੋਜ਼ ਹੈ ਹਉਕੇ ਭਰਦੀ
ਦਿਨ ਵਿੱਚ ਸੋ ਸੋ ਵਾਰ ਹੈ ਮਰਦੀ !!

ਸਈਓ ਨੀ ਕੋਈ ਮੋੜ ਲਿਆਉ !
ਮੇਰੇ ਰੁੱਠੜੇ ਯਾਰ ਨੂੰ ਮਨਾ ਲਿਆਉ !!

ਹਾਏ ਨੀ ਕੋਈ ਤੇ ਤਰਸ ਕਰੋ ਨੀ
ਮੇਰੇ ਯਾਰ ਨੂੰ ਖ਼ਬਰ ਕਰੋ ਨੀ !
ਉਸਦਾ ਪਤਾ ਠਿਕਾਣਾ ਲੱਭੋ ਨੀ
ਕੋਈ ਕਹਿ ਦਿਉ ਉਸਨੂੰ ਜਾ ਕੇ ਨੀ !
ਛੱਡ ਦਏ ਆਪਣੀਆਂ ਅੜ੍ਹੀਆਂ ਝੜ੍ਹੀਆਂ
ਬਹੁਤ ਹੋ ਗਿਆ ਉਸਦਾ ਰੋਸਾ !
ਹੁਣ ਤੇ ਵਾਪਸ ਮੁੜ ਆਏ ਨੀ !
ਆਪਣੀ ਹਿੱਕ ਨਾਲ ਲਾ ਲਏ ਨੀ !!

ਸਈਓ ਨੀ ਕੋਈ ਮੋੜ ਲਿਆਉ !
ਮੇਰੇ ਰੁੱਠੜੇ ਯਾਰ ਨੂੰ ਮਨਾ ਲਿਆਉ !!
ਹਾਏ ਨੀ
ਸਈਓ ਨੀ ਕੋਈ ਮੋੜ ਲਿਆਉ !
ਸਈਓ ਨੀ ਕੋਈ ਮੋੜ ਲਿਆਉ !!
ਸਈਓ ਨੀ !
ਸਈਓ ਨੀ !!

Today Now News

RELATED ARTICLES
- Advertisment -

POPULAR POSTS