ਕੈਨੇਡਾ (ਸਰੀ) : ਇਸ ਵੇਲੇ ਦੀ ਵੱਡੀ ਖ਼ਬਰ ਕੈਨੇਡਾ ਦੇ ਸਰੀ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਪੰਜਾਬੀ ਗਾਇਕ ਅਤੇ ਅਦਾਕਾਰ ਕੇਐਸ ਮੱਖਣ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਦੇ ਮੁਤਾਬਕ ਕੇਐਸ ਮੱਖਣ ਉੱਤੇ ਪੁਲੀਸ ਦੇ ਵੱਲੋਂ ਜੋ ਦੋਸ਼ ਲਗਾਏ ਗਏ ਹਨ, ਉਹ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹਨ।

ਦੱਸ ਦਈਏ ਕਿ, ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇਸ ਵੇਲੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੇ ਐੱਸ ਮੱਖਣ ਨੂੰ ਸਰੀ ਪੁਲਸ ਹੱਥਕੜੀ ਲਾਉਂਦੀ ਹੋਈ ਵਿਖਾਈ ਦੇ ਰਹੀ ਹੈ।
ਦੂਜੇ ਪਾਸੇ ਗਾਇਕ ਕੇਐਸ ਮੱਖਣ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇਐਸ ਮੱਖਣ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਥੋੜ੍ਹੇ ਸਮੇਂ ਵਿੱਚ ਉਹ ਪੁਲੀਸ ਹਿਰਾਸਤ ਵਿੱਚੋਂ ਰਿਹਾਅ ਹੋ ਜਾਣਗੇ।
ਪਰਿਵਾਰਕ ਮੈਂਬਰਾਂ ਵਲੋਂ ਨਾਜਾਇਜ਼ ਅਸਲਾ ਰੱਖਣ ਦੀ ਗੱਲ ਨੂੰ ਨਹੀਂ ਸਵੀਕਾਰਿਆ ਅਤੇ ਕਿਹਾ ਹੈ ਕਿ KS ਮੱਖਣ ਕੋਲ ਕੋਈ ਨਾਜਾਇਜ਼ ਅਸਲਾ ਨਹੀਂ ਹੈ।




