17.1 C
Chandigarh

TODAY NOW NEWS

Friday, March 20, 2026
HomeBREAKING NEWSBreaking: ਮਨੋਜ ਸਿਨਹਾ ਬਣੇ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ

Breaking: ਮਨੋਜ ਸਿਨਹਾ ਬਣੇ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ

ਗਿਰੀਸ਼ ਚੰਦਰ ਮੂਰਮੁ ਦਾ ਅਸਤੀਫਾ ਮੰਜੂਰ

ਨਵੀਂ ਦਿੱਲੀ, (ਏਜੰਸੀ) : ਇਸ ਸਮੇਂ ਜੰਮੂ ਕਸ਼ਮੀਰ ਤੋਂ ਵੱਡੀ ਖ਼ਬਰ ਆ ਰਹੀ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਮਨੋਜ ਸਿਨਹਾ ਜੰਮੂ ਕਸ਼ਮੀਰ ਦੇ ਨਵੇਂ ਉਪ ਰਾਜਪਾਲ ਹੋਣਗੇ। ਉਨ੍ਹਾਂ ਨੇ ਗਿਰੀਸ਼ ਚੰਦਰ ਮੂਰਮੂ ਦੇ ਅਸਤੀਫੇ ਤੋਂ ਬਾਅਦ ਜੰਮੂ-ਕਸ਼ਮੀਰ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸਮਾਚਾਰ ਏਜੰਸੀ ਮੁਤਾਬਕ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੰਮੂ-ਕਸ਼ਮੀਰ ਦੇ ਉਪਰਾਜਪਾਲ ਗਿਰੀਸ਼ ਚੰਦਰ ਮੂਰਮੂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਜਿਸ ਤੋਂ ਬਾਅਦ ਮਨੋਜ ਸਿਹਨਾ ਨੂੰ ਜੰਮੂ ਕਸ਼ਮੀਰ ਦਾ ਨਵਾਂ ਉਪਰਾਜਪਾਲ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ‘ਤੇ ਬੁੱਧਵਾਰ ਦੇਰ ਸ਼ਾਮ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਉਪਰਾਜਪਾਲ ਗਿਰੀਸ਼ ਚੰਦਰ ਮੂਰਮੂ ਨੇ ਆਪਣੇ ਪਰ ਤੋਂ ਅਸਤੀਫਾ ਦੇ ਦਿੱਤਾ। ਮੂਰਮੂ ਦੇ ਅਸਤੀਫੇ ਦੀ ਖ਼ਬਰ ਨੂੰ ਲੈ ਕੇ ਸਿਆਸੀ ਪਾਰਟੀਆਂ ‘ਚ ਹੜਕੰਪ ਮੰਚ ਗਿਆ। ਜੰਮੂ-ਕਸ਼ਮੀਰ ਦੇ ਪੁਨਰਗਠਨ ਹੋਣ ਤੋਂ ਬਾਅਦ ਬੀਤੇ ਸਾਲ 31 ਅਕਤੂਬਰ ਨੂੰ ਹੀ ਮੂਰਮੂ ਨੇ ਉਪ ਰਾਜਪਾਲ ਦਾ ਅਹੁਦਾ ਸੰਭਾਲ ਲਿਆ ਸੀ।ਮੂਰਮੀ ਦੇ ਅਸਤੀਫੇ ਤੋਂ ਬਾਅਦ ਪ੍ਰਸ਼ਾਸਨ ਤੋਂ ਲੈ ਕੇ ਸਿਆਸੀ ਹਲਕਿਆਂ ‘ਚ ਖਲਬਲੀ ਮਚ ਗਈ। ਮੂਰਮੂ ਨੇ ਦੇਰ ਰਾਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਸਤੀਫਾ ਵੀ ਸੌਂਪ ਦਿੱਤਾ ਸੀ। ਉੱਥੇ ਹੀ ਮੂਰਮੂ ਦੇ ਅਸਫੀਤੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਪਰ ਅਫਵਾਹਾਂ ਹਨ ਕਿ ਕੁਝ ਸੀਨੀਅਰ ਨੌਕਰਸ਼ਾਹਾਂ ਦੇ ਕਾਮ ਕਾਜ ਤੋਂ ਉਹ ਖ਼ਫਾ ਸਨ। ਸੂਤਰਾਂ ਅਨੁਸਾਰ ਮੂਰਮੀ ਦੀ ਕੇਂਦਰ ‘ਚ ਕਿਸੇ ਵੱਡੇ ਓਹਦੇ ‘ਚੇ ਨਿਯੁਕਤੀ ਹੋ ਸਕਦੀ ਹੈ।

Today Now News

RELATED ARTICLES
- Advertisment -

POPULAR POSTS