ਬਰਨਾਲਾ : ਭਦੌੜ ਵਿਧਾਨ ਸਭਾ ਹਲਕੇ ਵਿੱਚ ਅੱਜ ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਕਈ ਕਾਂਗਰਸੀਆਂ ਉਪਰ FIR ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਪਾ ਨੇ ਦੱਸਿਆ ਕਿ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਭਦੌੜ ਥਾਣੇ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਚੋਣਾਂ ਦੌਰਾਨ ਭਦੌੜ ਹਲਕੇ ਵਿੱਚ ਪੁਲਿੰਗ ਬੂਥਾਂ ਤੇ ਜਾ ਰਿਹਾ ਸੀ।

ਪਰ ਭਦੌੜ ਦੀ ਤਿੰਕੋਣੀ ਚੌਂਕ ਨਜ਼ਦੀਕ ਆਪ ਉਮੀਦਵਾਰ ਦੀ ਗੱਡੀ ਨੂੰ ਵਿਸ਼ਾਲ ਸਿੰਗਲਾ ਪੁੱਤਰ ਰਾਜਬੀਰ ਸਿੰਗਲਾ ਨੇ ਆਪਣੇ ਸਾਥੀਆਂ ਸਮੇਤ ਘੇਰ ਲਿਆ ਅਤੇ ਗੱਡੀ ਦੇ ਉਪਰ ਚੜ ਕੇ ਨਾਅਰੇ ਲਗਾਉਣ ਲੱਗ ਗਿਆ। ਆਪ ਉਮੀਦਵਾਰ ਦੇ ਬਿਆਨ ਤਹਿਤ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ FIR ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪਿੰਡ ਉਗੋਕੇ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਉਲਟ ਰਾਤ ਸਮੇਂ ਕੁੱਝ ਲੋਕ ਪ੍ਰਚਾਰ ਕਰ ਰਹੇ ਸਨ। ਜਿਹਨਾਂ ਵਿੱਚੋਂ ਰਾਜਿੰਦਰ ਕੌਰ ਮੀਮਸਾ, ਉਹਨਾਂ ਦੇ ਪਤੀ ਜਰਨੈਲ ਸਿੰਘ, ਰਾਜਬੀਰ ਸਿੰਗਲਾ, ਬਿੱਲਾ ਵਿਰੁੱਧ ਵੀ ਪਰਚਾ ਦਰਜ਼ ਕੀਤਾ ਗਿਆ ਹੈ। ਪਿੰਡ ਵਾਸੀਆਂ ਦੀ ਸਿਕਾਇਤ ਅਨੁਸਾਰ ਇਹ ਕਾਂਗਰਸ ਪਾਰਟੀ ਨਾਲ ਸਬੰਧ ਸਨ। ਉਹਨਾਂ ਦੱਸਿਆ ਕਿ ਆਪ ਉਮੀਦਵਾਰ ਲਾਭ ਸਿੰਘ ਦੀ ਸਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੰਨਮੈਨ ਦਿੱਤੇ ਗਏ ਸਨ, ਜਦਕਿ ਉਹਨਾਂ ਨੇ ਗੰਨਮੈਨ ਲੈਣ ਤੋਂ ਮਨਾ ਕਰ ਦਿੱਤਾ ਹੈ।




