16 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਬ੍ਰਾਜ਼ੀਲ : ਕੋਰੋਨਾ ਵੈਕਸੀਨ ਟਰਾਇਲ 'ਚ ਸ਼ਾਮਲ ਇਕ ਵਿਅਕਤੀ ਦੀ ਹੋਈ...

ਬ੍ਰਾਜ਼ੀਲ : ਕੋਰੋਨਾ ਵੈਕਸੀਨ ਟਰਾਇਲ ‘ਚ ਸ਼ਾਮਲ ਇਕ ਵਿਅਕਤੀ ਦੀ ਹੋਈ ਮੌਤ’ ।

ਜ਼ੀਲ ਦੀ ਸਿਹਤ ਏਜੰਸੀ ਅਵਿਸਾ ਨੇ ਕਿਹਾ ਕਿ ਇਸ ਦੇ ਬਾਵਜੂਦ ਵੈਕਸੀਨ ਦਾ ਟਰਾਇਲ ਜਾਰੀ ਰਹੇਗਾ।

ਬ੍ਰਾਜ਼ੀਲ (ਏਜੇਂਸੀ) : ਬ੍ਰਾਜ਼ੀਲ ਵਿੱਚ ਕੋਰੋਨਾ ਵੈਕਸੀਨ ਦੇ ਟਰਾਇਲ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜਦੋਂ ਇਸ ਟਰਾਇਲ ਵਿੱਚ ਸ਼ਾਮਿਲ ਇਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ । ਬ੍ਰਾਜ਼ੀਲ ਦੀ ਸਿਹਤ ਏਜੰਸੀ ਏਵਿਸਾ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਸਟ੍ਰਾਜੇਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀ ਜਾ ਰਹੀ ਹੈ। ਕੋਰੋਨਾ ਵੈਕਸੀਨ ਦੇ ਕਲੀਨਿਕਲ ਟਰਾਇਲ ‘ਚ ਸ਼ਾਮਲ ਇਕ ਵਲੰਟੀਅਰ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਬ੍ਰਾਜ਼ੀਲ ਦੀ ਸਿਹਤ ਏਜੰਸੀ ਅਵਿਸਾ ਨੇ ਕਿਹਾ ਕਿ ਇਸ ਦੇ ਬਾਵਜੂਦ ਵੈਕਸੀਨ ਦਾ ਟਰਾਇਲ ਜਾਰੀ ਰਹੇਗਾ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਟਰਾਇਲ ਦੌਰਾਨ ਵਲੰਟੀਅਰ ਨੂੰ ਵੈਕਸੀਨ ਜਾਂ ਇਕ ਪਲੇਸਬੋ ਦੀ ਡੋਜ਼ ਦਿੱਤੀ ਗਈ ਸੀ ਜਾਂ ਨਹੀਂ। ਬ੍ਰਾਜ਼ੀਲ ਦੇ ਸਿਹਤ ਏਜੰਸੀ ਅਵਿਸਾ ਅਨਵਿਸਾ ਨੇ ਮੈਡੀਕਲ ਗੁਪਤ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਜ਼ਿਆਦਾ ਜਾਣਕਾਰੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।
ਆਕਸਫੋਰਡ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇਕ ਈਮੇਲ ਬਿਆਨ ‘ਚ ਇਕ ਮੀਡੀਆ ਨੂੰ ਦੱਸਿਆ ਕਿ ਸਾਰੀਆਂ ਮਹੱਤਵਪੂਰਨ ਮੈਡੀਕਲ ਘਟਨਾਵਾਂ, ਚਾਰੇ ਕੰਟਰੋਲ ਸਮੂਹ ਜਾਂ ਕੋਰੋਨਾ ਵੈਕਸੀਨ ਸਮੂਹ ‘ਚ ਹੋਵੇ ਇਸ ਦੀ ਸੁਤੰਤਰ ਰੂਪ ਨਾਲ ਸਮੀਖਿਆ ਕੀਤੀ ਜਾਂਦੀ ਹੈ।

Today Now News

RELATED ARTICLES
- Advertisment -

POPULAR POSTS