17.4 C
Chandigarh

TODAY NOW NEWS

Friday, March 20, 2026
HomeWEIRD NEWSਪੁੱਤ ਦੇ ਦੋਨੋਂ ਗੁਰਦੇ ਫੇਲ ਗਰੀਬ ਪਿਉ ਨੇ ਰੋ-ਰੋ ਪਾਏ ਤਰਲੇ ,ਮਦਦ...

ਪੁੱਤ ਦੇ ਦੋਨੋਂ ਗੁਰਦੇ ਫੇਲ ਗਰੀਬ ਪਿਉ ਨੇ ਰੋ-ਰੋ ਪਾਏ ਤਰਲੇ ,ਮਦਦ ਲਈ ਅੱਡੇ ਹੱਥ

ਘਰ ਕਈ ਵਾਰ ਤਾਂ ਰੋਟੀ ਵੀ ਨਹੀ ਪੱਕਦੀ ਅਤੇ ਕੋਈ ਹੋਰ ਕਮਾਈ ਦਾ ਸਾਧਨ ਨਹੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਰੋ-ਰੋ ਕੇ ਆਪਣੇ ਦੁੱਖ ਬਿਆਨ ਕਰਦਾ ਇੱਕ ਪਿਤਾ ਜੋ ਕਿ ਆਪਣੇ ਜਵਾਨ ਪੁੱਤਰ ਦੇ ਇਲਾਜ ਲਈ ਲੋਕਾਂ ਸਮਾਜ ਸੇਵੀਆ ਅਤੇ ਸੰਸਥਾਵਾਂ ਤੋ ਗੁਹਾਰ ਲਗਾ ਰਿਹਾ ਹੈ ।ਇਸ ਸਮੇ ਬਜੁਰਗ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾ ਦਾ ਪੁੱਤਰ ਜੋ ਕਿ ਗੁਰਦਿਆ ਦੀ ਬਿਮਾਰੀ ਤੋ ਪੀੜਤ ਹੈ ਅਤੇ ਇਲਾਜ ਬਹੁਤ ਮਹਿੰਗਾ ਹੈ ਅਤੇ ਪਰਿਵਾਰ ਕੋਲ ਪੈਸੇ ਨਹੀਂ ਹਨ । ਇੱਥੇ ਹੀ ਨਹੀ ਸਗੋ ਉਹਨਾ ਦੱਸਿਆ ਕਿ ਉਹਨਾਂ ਦੇ ਘਰ ਕਈ ਵਾਰ ਤਾਂ ਰੋਟੀ ਵੀ ਨਹੀ ਪੱਕਦੀ ਅਤੇ ਕੋਈ ਹੋਰ ਵੀ ਕਮਾਈ ਦਾ ਸਾਧਨ ਨਹੀ ਹੈ । ਜਿਹੜਾ ਗੁਜ਼ਾਰਾ ਕਰਕੇ ਪਰਿਵਾਰ ਨਾਲ ਸਕੇ । ਘਰ ਦੇ ਵਿੱਚ ਕੋਈ ਸਾਧਨ ਵੀ ਨਹੀ ਹੈ ਜਿਸ ਤੇ ਆਪਣੇ ਪੁੱਤਰ ਨੂੰ ਹਸਪਤਾਲ ਲਿਜਾਇਆ ਜਾ ਸਕੇ ਅਤੇ ਉਹ ਆਪਣੇ ਪੁੱਤਰ ਨੂੰ ਮੋਢਿਆਂ ਤੇ ਚੁੱਕ ਕੇ ਲੈ ਜਾਂਦਾ ਹੈ ।ਉਹਨਾ ਕਿਹਾ ਕਿ ਮੇਰੇ ਪੁੱਤਰ ਨੂੰ ਬਚਾਉ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ । ਉਹਨਾਂ ਸਮਾਜ ਸੇਵੀ ਸੰਸਥਾਵਾ ਅਤੇ ਲੋਕਾਂ ਕੋਲੋਂ ਮੰਗ ਕੀਤੀ ਹੈ ਕਿ ਉਹਨਾ ਦੇ ਪੁੱਤਰ ਦੇ ਇਲਾਜ ਲਈ ਮੱਦਦ ਕੀਤੀ ਜਾਵੇ ।

Today Now News

RELATED ARTICLES
- Advertisment -

POPULAR POSTS