16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੁਸਤਕ ਰੀਵੀਊ )( ਰਮਿੰਦਰ ਰਮੀ ਦੀ ਕਾਵਿ ਪੁਸਤਕ ਕਿਸਨੂੰ ਆਖਾਂ ਦਾ ਰੀਵਿਊ...

ਪੁਸਤਕ ਰੀਵੀਊ )
( ਰਮਿੰਦਰ ਰਮੀ ਦੀ ਕਾਵਿ ਪੁਸਤਕ ਕਿਸਨੂੰ ਆਖਾਂ ਦਾ ਰੀਵਿਊ ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ )

ਕਿਸਨੂੰ ਆਖਾਂ’ਰਮਿੰਦਰ ਰਮੀ ਦੀ ਪਲੇਠੀ ਪੁਸਤਕ ਹੈ।ਉਸਦੀ ਲੇਖਣੀ ਵਿੱਚ ਪ੍ਰਪੱਕਤਾ ਹੈ।ਕਿਤਾਬ ਦਾ ਨਾਂ ਆਪਣੇ ਆਪ ਬਹੁਤ ਕੁਝ ਸਮੋਈ ਬੈਠਾ ਹੈ।ਰਮੀ ਬਹੁਤ ਸੰਵੇਦਨਸ਼ੀਲ,ਤੇ ਸੂਖ਼ਮ ਬਿਰਤੀ ਵਾਲੀ ਕਵਿਤਰੀ ਹੈ।ਉਸਦੀ ਕਵਿਤਾ ਜਿੰਦਗੀ ਦੀ ਗੱਲ ਕਰਦੀ,ਆਸ ਪਾਸ ਹੋ ਰਹੇ ਵਰਤਾਰੇ ਲਈ ਚੇਤੰਨ ਹੈ:
ਸੁਣ ਦਿਲੀਏ ਸਰਕਾਰੇ ਨੀ
ਤੂੰ ਇਹ ਕੀ ਕਹਿਰ ਕਮਾਇਆ
ਭੋਲੇ ਭਾਲੇ ਕਿਸਾਨਾਂ ਤੇ,
ਕਿਰਤ ਕਰਦੇ ਇਨਸਾਨਾਂ ਤੇ
ਅਥਰੂ ਗੈਸ,ਬੌਛਾਰਾਂ ਦਾ ਮੀਂਹ ਵਰਸਾਇਆ।
ਉਹ ਹਰ ਇਕ ਦੇ ਦਰਦ ਦੀ ਗੱਲ ਕਰਦੀ ਹੈ।ਅਣਜੰਮੀ ਧੀ ਦੀ ਪੁਕਾਰ ਵਿੱਚ ਦੇਖੋ:
ਤੇਰੀ ਅਣਜੰਮੀ
ਧੀ ਦੀ ਪੁਕਾਰ ਹੈ ਇਹ
ਮੈਨੂੰ ਕੁੱਖ ਵਿੱਚ ਨਾ ਮਾਰੀਂ
ਰਮਿੰਦਰ ਨਾਰੀ ਜਗਤ ਦੀ ਪ੍ਰਤੀਨਿਧਤਾ ਕਰਦੀ ਉਹ ਲਿਖਦੀ ਹੈ:
ਪੜ੍ਹੀ ਲਿਖੀ ਔਰਤ
ਕੰਮਜ਼ੋਰ ਕਿਵੇਂ ਹੋ ਸਕਦੀ ਹੈ
ਉੱਠ ਹੰਭਲਾ ਮਾਰ
ਆਪਣੇ ਹੱਕਾਂ ਨੂੰ ਪਹਿਚਾਣ।
ਇਸ ਦੁਨੀਆਂ ਦੇ ਝੂਠੇ,ਖੁਦਗਰਜ਼ ਤੇ
ਸਵਰਾਥੀ ਰਿਸ਼ਤੇ ਪ੍ਰੇਸ਼ਾਨ ਕਰਦੇ ਹਨ:
ਸੁਣ ਨੀ ਜਿੰਦੇ ਮੇਰੀਏ
ਦੁਨੀਆਂ ਦੇ ਸਭ ਝੂਠੇ ਰਿਸ਼ਤੇ
ਪੈਸੇ ਦੇ ਸਭ ਪੀਰ ਨੀ।
ਉਹ ਕਵਿਤਾ ਰਾਹੀਂ ਨੈਤਿਕਤਾ ਦਾ ਸੰਚਾਰ ਪਾਠ ਪੜ੍ਹਾਉਂਦੀ ਹੈ:
ਕ੍ਰੋਧ ਤੋਂ ਬੱਚ ਕੇ ਰਹੀਏ
ਚੁਗਲੀ ਨਿੰਦਾ ਛੱਡ ਕੇ ਸਾਰੇ
ਗੀਤ ਮੋਹ ਪਿਆਰ ਦੇ ਗਾਈਏ।
ਉਹ ਮੋਹ ਵੰਡਦੀ ਸਮਾਜ ਦੀ ਬੇਹਤਰੀ ਤੇ ਖੂਬਸੂਰਤੀ ਲਈ ਯਤਨਸ਼ੀਲ ਰਹਿੰਦੀ ਹੈ।ਉਹ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੈ।ਉਹ ਅੰਤਰ ਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਹੈ।ਉਹ ਧਾਰਮਿਕ ਬਿਰਤੀ ਵਾਲੀ ਹੈ, ‘ਤੂੰ ਹੀ ਤੂੰ’
ਤਾਂਘ , ਤੇਰੇ ਸਿਵਾ , ਰੱਬ ਨਾਲ ਦੋ ਗੱਲਾਂ ਤੇ
ਗੁਰੂ ਨਾਨਕ ਨੂੰ ਪੁਕਾਰ’ ਤੇ ਹੋਰ ਵੀ ਬਹੁਤ ਅਜਿਹੀਆਂ ਕਵਿਤਾਵਾਂ ਲਿਖੀਆਂ।ਉਸਦੀ ਕਥਨੀ ਤੇ ਕਰਨੀ ਵਿੱਚ ਕੋਈ ਅੰਤਰ ਨਹੀ।ਸਮਾਜ ਭਲੇ ਲਈ ਉਸਨੇ ਕਈ ਸੰਸਥਾਵਾਂ ਲਈ ਸਿਰਤੋੜ ਯਤਨ ਕਰਕੇ ਉਹਨਾਂ ਨੂੰ ਉਚ ਮੁਕਾਮ ਤੇ ਪਹੁੰਚਾਇਆ।
ਉਸਦੀ ਹਰ ਕਵਿਤਾ ਭਾਵਨਾਤਮਕ ਤੌਰ ਤੇ ਆਪਣੇ ਨਾਲ ਲੈ ਤੁਰਦੀ ਹੈ।
ਉਮੀਦ ਕਰਦੇ ਹਾਂ ਕਿ ਜਜ਼ਬਿਆਂ ਨਾਲ ਓਤ-ਪ੍ਹੋਤ ਜਿੰਦਗੀ ਨਾਲ ਜੁੜੀ,ਧਰਤ-ਅਕਾਸ਼ ਦੀ ਬਾਤ ਪਾਉਂਦੀ ਇਕ ਹੋਰ ਕਿਤਾਬ ਸਾਡੇ ਹੱਥ ਹੋਵੇਗੀ।
ਇਹ ਅਮੀਰ ਸ਼ਬਦ ਭੰਡਾਰ ਪੜ੍ਹਨਯੋਗ ਤੇ ਸੰਭਾਲਣ ਯੋਗ ਦਸਤਾਵੇਜ਼ ਹੈ।
ਆਮੀਨ
ਹਰਜਿੰਦਰ ਕੌਰ ਸੱਧਰ
(ਰੀਟਾਇਰਡ ਪ੍ਰਿੰਸੀਪਲ)

Today Now News

RELATED ARTICLES
- Advertisment -

POPULAR POSTS