17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਹਿਲ ਕਲਾਂ ਦੇ ਮੁੱਖ ਚੌਕ ਵਿਖੇ ਬੀਤੀ ਰਾਤ ਬੋਲੈਰੋ ਗੱਡੀ ਅਤੇ ਟਰਾਲੇ...

ਮਹਿਲ ਕਲਾਂ ਦੇ ਮੁੱਖ ਚੌਕ ਵਿਖੇ ਬੀਤੀ ਰਾਤ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ‘ਟੱਕਰ ।

ਪੁਲਿਸ ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸੜਕ ਹਾਦਸੇ ਕਾਰਨ ਅੱਜ ਲੁਧਿਆਣਾ ਬਠਿੰਡਾ ਮੁੱਖ ਮਾਰਗ ਦਾ ਇਕ ਪਾਸਾ ਬੰਦ ਰਿਹਾ।

ਬਰਨਾਲਾ (ਕਰਨਪਰੀਤ ਧੰਧਰਾਲ) : ਲੁਧਿਆਣਾ-ਬਠਿੰਡਾ ਮਾਰਗ ‘ਤੇ ਕਸਬਾ ਮਹਿਲ ਕਲਾਂ ਦੇ ਮੁੱਖ ਚੌਕ ਵਿਖੇ ਬੀਤੀ ਰਾਤ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ‘ਟੱਕਰ ਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮੇਵਾ ਰਾਮ, ਰਿੰਕਾ ਸਿੰਘ ਪੁੱਤਰ ਵਕੀਲ ਰਾਮ ਦੋਵੇਂ ਵਾਸੀ ਰਾਮਪੁਰਾ ਟਰਾਲਾ ਲੈ ਕੇ ਬਰਨਾਲਾ ਸਾਈਡ ਤੋਂ ਰਾਏਕੋਟ ਸਾਈਡ ਜਾ ਰਹੇ ਸਨ ਕਿ ਰਾਤ ਸਾਢੇ 8 ਵਜੇ ਮਹਿਲ ਕਲਾਂ ਦੇ ਮੁੱਖ ਚੌਂਕ ‘ਚ ਪੁੱਜਣ ‘ਤੇ ਛੀਨੀਵਾਲ ਰੋਡ ਤੋਂ ਆ ਰਹੇ ਬੋਲੈਰੋ ਚਾਲਕ ਨੇ ਆਪਣੀ ਗੱਡੀ ਮੁੱਖ ਮਾਰਗ ਨੂੰ ਪਾਰ ਕਰਨ ਲਈ ਚੜ੍ਹਾ ਦਿੱਤੀ, ਜੋ ਟਰਾਲੇ ਦੀ ਲਪੇਟ ‘ਚ ਆ ਗਈ। ਟਰਾਲਾ ਬੋਲੈਰੋ ਨੂੰ ਬਚਾਉਂਦਾ ਬਚਾਉਂਦਾ ਸੜਕ ਦੇ ਦੂਸਰੇ ਪਾਸੇ ਖੜ੍ਹੇ ਇਕ ਬੋਹੜ ਦੇ ਦਰਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੌਰਾਨ ਦੋਵੇਂ ਵਾਹਨਾਂ ‘ਚ ਸਵਾਰ ਚਾਰੇ ਵਿਅਕਤੀ ਜ਼ਖ਼ਮੀ ਹੋ ਗਏ, ਇਸ ਮੌਕੇ ‘ਤੇ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ, ਚੇਅਰਮੈਨ ਪ੍ਰੇਮ ਪਾਸੀ, ਪ੍ਰਿੰਸ ਅਰੋੜਾ, ਤੇਜਿੰਦਰ ਦੇਵ ਸਿੰਘ ਮਿੰਟੂ ਆਦਿ ਦੁਕਾਨਦਾਰਾਂ ਵਲੋਂ ਜੱਦੋ ਜਹਿਦ ਕਰ ਕੇ ਵਾਹਨਾਂ ਤੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਇਨ੍ਹਾਂ ਚੋਂ ਦੋ ਵਿਅਕਤੀਆਂ ਮਲਕੀਤ ਸਿੰਘ ਵਾਸੀ ਕੋਟ ਮਾਨ (ਜਗਰਾਉਂ), ਕਰਮਜੀਤ ਸਿੰਘ ਵਾਸੀ ਸੰਗਤਪੁਰਾ (ਜਗਰਾਉਂ) ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸੜਕ ਹਾਦਸੇ ਕਾਰਨ ਅੱਜ ਲੁਧਿਆਣਾ ਬਠਿੰਡਾ ਮੁੱਖ ਮਾਰਗ ਦਾ ਇਕ ਪਾਸਾ ਬੰਦ ਰਿਹਾ।

Today Now News

RELATED ARTICLES
- Advertisment -

POPULAR POSTS