17.1 C
Chandigarh

TODAY NOW NEWS

Thursday, March 19, 2026
Homeਵਪਾਰਸ਼ੇਅਰ ਬਾਜ਼ਾਰBMW C 400 GT ਭਾਰਤੀ ਬਾਜ਼ਾਰ 'ਚ ਲਾਂਚ ਭਾਰਤ ਦੇ ਸਭ ਤੋਂ...

BMW C 400 GT ਭਾਰਤੀ ਬਾਜ਼ਾਰ ‘ਚ ਲਾਂਚ ਭਾਰਤ ਦੇ ਸਭ ਤੋਂ ਮਹਿੰਗੇ ਸਕੂਟਰ ਦੀਆਂ ਖ਼ਾਸੀਅਤਾਂ

ਭਾਰਤੀ ਬਾਜ਼ਾਰ ਵਿੱਚ ਬੀਐਮਡਬਲਯੂ ਵੱਲੋਂ ਉਤਾਰਿਆ ਗਿਆ ਇਹ ‘ਮੈਕਸੀ’ ਸਕੂਟਰ ਭਾਰਤ ਦਾ ਸਭ ਤੋਂ ਮਹਿੰਗਾ ਸਕੂਟਰ ਹੈ, ਇਸਦਾ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਹੈ, ਹਰ ਕੋਈ ਇਸਦੀ ਤਾਰੀਫ ਕਰ ਰਿਹਾ ਹੈ। ਇਹ ਬਹੁਤ ਸਾਰੀਆਂ ਖ਼ਾਸੀਅਤਾਂ ਨਾਲ ਭਰਪੂਰ ਹੈ। ਆਧੁਨਿਕ ਟੈਕਨਲੌਜੀ ਵਾਲੇ ਸਕੂਟਰ ਬਣਾਉਣ ਵਾਲੀ ਕੰਪਨੀ BMW Motorrad ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਸਕੂਟਰ BMW C 400 GT Maxi Scooter ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ ਵਿੱਚ ਇਹ ਕੰਪਨੀ ਦਾ ਸਭ ਤੋਂ ਮਹਿੰਗਾ ਸਕੂਟਰ ਹੈ।
Alpine White ਅਤੇ Style Triple Black ਵਰਗੇ 2 ਸ਼ਾਨਦਾਰ ਰੰਗਾਂ ਵਿੱਚ ਪੇਸ਼ ਇਸ ਮੈਕਸੀ ਸਕੂਟਰ ਨਾਲ 3 ਸਾਲ ਦੀ ਸਟੈਂਡਰਡ ਵਾਰੰਟੀ ਵੀ ਦਿੱਤੀ ਜਾ ਰਹੀ ਹੈ। ਨਾਲ ਹੀ ਕੰਪਨੀ ਇਸ ਲਾਲ ਰੋਡ ਸਾਈਡ ਅਸਿਸਟੈਂਟ ਅਤੇ 24×7 ਪੈਕੇਜ਼ ਮੁਹੱਈਆ ਕਰਵਾ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ BMW C 400 GT Maxi Scooter ਦੀ ਸਭ ਤੋਂ ਵੱਧ ਰਫਤਾਰ 139kmph ਦੀ ਹੈ ਅਤੇ 9.5 ਸਕਿੰਟ ਵਿੱਚ 0-100kmph ਦੀ ਤੇਜ਼ੀ ਫੜ ਲੈਂਦੀ ਹੈ। BMW C 400 GT ਮੈਕਸੀ ਸਕੂਟਰ ਵਿੱਚ 350cc ਦਾ ਵਾਟਰ ਕੋਲਡ ਸਿੰਗਲ ਸਿਲੰਡਰ ਇੰਜਨ ਲੱਗਿਆ ਹੈ। ਇਹ ਇੰਜਨ 7,500rpm ‘ਤੇ 34bhp ਦੀ ਪਾਵਰ 5,750Nm ‘ਤੇ 35Nm ਦਾ ਕਰੰਟ ਪੈਦਾ ਕਰ ਸਕਦਾ ਹੈ।
ਡਿਜ਼ਾਈਨ ਅਤੇ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਵਿੱਚ ਫੁੱਲ LED wind shiled, ਐਗਜ਼ਾਸਟ ਅਤੇ ਕਾਫੀ ਵੱਡੀ ਅੰਦਰੂਨੀ ਸਟੋਰੇਜ਼ ਸੀਟ ਹੈ। ਇਸਤੋਂ ਇਲਾਵਾ BMW Motorrad Connectivity ਵਾਲੀ ਇੱਕ ਵੱਡੀ ਟੀਐਫਟੀ ਸਕਰੀਨ, ਯੂਐਸਬੀ ਚਾਰਜ਼ ਪੁਆਇੰਟ, ਚੋਰ ਵਿਰੋਧੀ ਅਲਾਰਮ, ਟੇਲੀਸਕੋਪਿਕ ਫਰੰਟ ਫਾਕਰਸ, ਡਬਲ ਡਿਸਕ ਬ੍ਰੇਕਾਂ ਅਤੇ ABS ਵਰਗੇ ਕਈ ਸਟੈਂਡ ਫੀਚਰ ਹਨ। ਬੀਐਮਡਬਲਯੂ ਦਾ ਇਹ ਸਕੂਟਰ ਇੱਕ ਵਾਰੀ ਵੇਖਣ ‘ਤੇ ਹੀ ਮਨ ਮੋਹ ਲੈਂਦਾ ਹੈ। ਇਹ ਬਹੁਤ ਹੀ ਸ਼ਾਨਦਾਰ ਅਤੇ ਆਰਾਦਾਇਕ ਹੈ। ਇਸ ਦੀ ਪਾਵਰਫੁੱਲ ਦਿਖਾਵਟ ਇੱਕ ਵਾਰੀ ਵੇਖਣ ‘ਤੇ ਅੱਖਾਂ ‘ਚ ਵਸ ਜਾਂਦੀ ਹੈ।

Today Now News

RELATED ARTICLES
- Advertisment -

POPULAR POSTS