ਮੋਗਾ ਵਿੱਚ 2 ਸਕੀ ਭੈਣਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ, ਮੁੱਖ ਮੰਤਰੀ ਕੈਪਟਨ ਨੇ ਵੀ ਲਿਆ ਸਖ਼ਤ ਨੋਟਿਸ

ਮੋਗਾ (ਹੈਪੀ ਢੰਡ) : ਮੋਗਾ ਦੇ ਵਿੱਚ ਸਰਪੰਚ ਦੇ ਮੁੰਡੇ ਵੱਲੋਂ 2 ਨੌਜਵਾਨ ਕੁੜੀਆਂ ਨਾਲ ਖੇਡੇ ਗਏ ਖ਼ੂਨੀ ਖੇਡ ਦੀ ਗੂੰਜ ਮੁੱਖ ਮੰਤਰੀ ਤੱਕ ਵੀ ਪਹੁੰਚੀ, ਜਿਸ ਤੋਂ ਬਾਅਦ ਪੁਲਿਸ ਨੇ ਫ਼ੌਰਨ ਮੁਲਜ਼ਮ ਦੀ ਤਲਾਸ਼ ਕੀਤੀ ਅਤੇ ਹੁਣ ਉਸ ਨੂੰ ਫੜ ਲਿਆ ਹੈ, 2 ਸਕੀ ਭੈਣਾਂ ‘ਤੇ ਅੰਨੇਵਾਹ ਗੋਲੀਆਂ ਚਲਾਉਣ ਵਾਲੇ ਪਿਤਾ ਨੇ ਕਤਲ ਦੇ ਪਿੱਛੇ ਦਾ ਜੋ ਮਕਸਦ ਦੱਸਿਆ ਹੈ ਉਹ ਕੁੜੀਆਂ ਦੀ ਸੁਰੱਖਿਆ ਨੂੰ ਲੈਕੇ ਸਵਾਲ ਚੁੱਕ ਰਿਹਾ ਹੈ, ਸਿਰਫ਼ ਇੰਨਾਂ ਹੀ ਨਹੀਂ 2 ਧੀਆਂ ਦੀ ਮਾਂ ਨੇ ਤਾਂ ਕਾਤਲ ਮੁੰਡੇ ਲਈ ਭਿਆਨਕ ਮੌਤ ਦੀ ਮੰਗ ਕੀਤੀ ਹੈ
ਇਸ ਤਰ੍ਹਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਮੋਗਾ ਦੀਆਂ 2 ਭੈਣਾਂ ਵੀਰਵਾਰ ਨੂੰ ਆਪਣੇ ਬਿਊਟੀਕ ਤੋਂ ਘਰ ਪਰਤ ਰਹੀਆਂ ਸਨ, ਸਰਪੰਚ ਦਾ ਮੁੰਡਾ ਗੁਰਵੀਰ ਆਪਣੀ ਗੱਡੀ ਲੈਕੇ ਆਇਆ ਅਤੇ ਧਮਕੀ ਦੇਕੇ 18 ਸਾਲ ਦੀ ਕਮਲਪ੍ਰੀਤ ਅਤੇ 24 ਸਾਲ ਦੀ ਅਮਨਪ੍ਰੀਤ ਕੌਰ ਨੂੰ ਗੱਡੀ ਦੇ ਅੰਦਰ ਬਿਠਾ ਲਿਆ ਹੈ, ਮ੍ਰਿਤਕ ਧੀਆਂ ਦੇ ਪਿਤਾ ਹਰਮੇਲ ਸਿੰਘ ਮੁਤਾਬਿਕ ਗੁਰਵੀਰ ਵਿਆਇਆ ਹੋਇਆ ਸੀ ਅਤੇ ਉਸ ਦੀਆਂ ਧੀਆਂ ‘ਤੇ ਗਲਤ ਨਜ਼ਰ ਰੱਖ ਦਾ ਸੀ, ਰਸਤੇ ਵਿੱਚ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਨੂਕੇ ਵਿੱਚ ਗੁਰਵੀਰ ਨੇ ਛੋਟੀ ਭੈਣ ਕਮਲਪ੍ਰੀਤ ਨੂੰ ਜਬਰਨ ਕਾਰ ਤੋਂ ਉਤਾਰਿਆਂ ਤਾਂ ਦੋਵੇਂ ਭੈਣਾ ਉਤਰ ਗਈਆਂ, ਗੁੱਸੇ ਵਿੱਚ ਗੁਰਵੀਰ ਨੇ ਗੋਲੀਆਂ ਚਲਾ ਦਿੱਤੀਆਂ, ਕਮਲਪ੍ਰੀਤ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਅਮਰਪ੍ਰੀਤ ਨੇ ਫਰੀਦਕੋਟ ਦੇ ਹਸਤਪਾਲ ਵਿੱਚ ਦਮ ਤੋੜਿਆ, ਪੁਲਿਸ ਨੇ ਮੁਲਜ਼ਮ ਗੁਰਵੀਰ ਨੂੰ ਗਿਰਫ਼ਤਾਰ ਕਰ ਲਿਆ ਹੈ, ਪਰ ਮ੍ਰਿਤਕ ਧੀਆਂ ਦੀ ਮਾਂ ਨੇ ਕਾਤਲ ਖਿਲਾਫ਼ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ






