17.4 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖ਼ਬਰ: ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ, ਅਕਾਲੀ ਲੀਡਰ ਦੀ ਮੌਤ

ਵੱਡੀ ਖ਼ਬਰ: ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ, ਅਕਾਲੀ ਲੀਡਰ ਦੀ ਮੌਤ

ਚੰਡੀਗੜ੍ਹ

ਇਸ ਵੇਲੇ ਦੀ ਵੱਡੀ ਖ਼ਬਰ ਫਹਿਤਗੜ੍ਹ ਚੂੜੀਆਂ ਦੇ ਪਿੰਡ ਸੀੜਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਖ਼ੂਨੀ ਝੜਪ ਹੋ ਗਈ। ਇਹ ਝੜਪ ਏਨੀਂ ਜਿਆਦਾ ਭਿਆਨਕ ਸੀ ਕਿ, ਇੱਕ ਅਕਾਲੀ ਲੀਡਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲੇ ਅਕਾਲੀ ਲੀਡਰ ਦੀ ਪਛਾਣ ਕਰਨਵੀਰ ਸਿੰਘ 32 ਸਾਲਾ ਵਜੋਂ ਹੋਈ ਹੈ।

ਖ਼ਬਰ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ, ਫਹਿਤਗੜ੍ਹ ਚੂੜੀਆਂ ਦੇ ਪਿੰਡ ਸੀੜਾ ਵਿੱਚ ਅਕਾਲੀ ਅਤੇ ਕਾਂਗਰਸੀ ਵਰਕਰ ਅਤੇ ਲੀਡਰ ਪ੍ਰਚਾਰ ਕਰ ਰਹੇ ਸਨ।

ਇਸੇ ਦੌਰਾਨ ਹੀ ਦੋਵਾਂ ਪਾਰਟੀਆਂ ਦੇ ਵਿਚਕਾਰ ਬਹਿਸ ਹੋ ਗਈ। ਇਹ ਬਹਿਸ ਏਨੀਂ ਜਿਆਦਾ ਵੱਧ ਗਈ ਕਿ, ਦੋਵਾਂ ਪਾਰਟੀਆਂ ਦੇ ਵਰਕਰ ਗੁੰਥਮਗੁੰਥੀ ਹੋ ਗਏ।

ਇਸ ਭਿਆਨਕ ਝੜਪ ਦੇ ਵਿੱਚ ਕਰਨਵੀਰ ਸਿੰਘ ਨਾਂਅ ਦੇ ਅਕਾਲੀ ਲੀਡਰ ਦੀ ਮੌਕੇ ਤੇ ਹੀ ਮੌਤ ਹੋ ਗਈ।

ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਚੋਣ ਕਮਿਸ਼ਨ ਦੇ ਵਲੋਂ ਵੀ ਇਸ ਮਾਮਲੇ ਤੇ ਸਖ਼ਤੀ ਵਿਖਾਈ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS