55 ਭਰਾ – ਭੈਣਾਂ ਨੇ ਖੂਨਦਾਨ ਕਰ ਕੀਤੀ ਮਨੁੱਖਤਾ ਦੀ ਸੇਵਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸੰਤ ਨਿਰੰਕਾਰੀ ਮਿਸ਼ਨ ਵਲੋਂ ਖੂਨਦਾਨ ਕੈਂਪ ਮਿਸ਼ਨ ਦੀ ਤਪਾ ਬ੍ਰਾਂਚ ਵਿੱਚ ਲਗਾਇਆ ਗਿਆ । ਇਹ ਖੂਨਦਾਨ ਕੈਂਪ ਤਪਾ ਮੰਡੀ ਦੇ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ । ਜਿਸ ਦਾ ਉਦਘਾਟਨ ਸਿਵਲ ਹਸਪਤਾਲ ਤਪਾ ਦੇ ਐੱਸ.ਐੱਮ.ਓ ਜਸਬੀਰ ਸਿੰਘ ਓਲਖ ਜੀ ਨੇ ਕੀਤਾ । ਉਦਘਾਟਨ ਦੇ ਬਾਅਦ ਉਨ੍ਹਾਂਨੇ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਸਿਖਲਾਈ ਹੈ ਜੋ ਇਹ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਤੋ ਸਵਇੱਛਾ ਨਾਲ ਆਪਣਾ ਖੂਨਦਾਨ ਕਰ ਰਹੇ ਹਨ। ਸੰਤ ਨਿਰੰਕਾਰੀ ਮਿਸ਼ਨ ਬਹੁਤ ਹੀ ਸ਼ਲਾਘਾ ਯੋਗ ਹੈ ਜੋ ਹਮੇਸ਼ਾ ਮਨੁੱਖਤਾ ਦੀ ਸੇਵਾ ਵਿੱਚ ਸਭ ਤੋ ਅੱਗੇ ਰਹਿੰਦਾ ਹੈ । ਕੋਵਿਡ ਦੇ ਦੌਰਾਨ ਵੀ ਇਹ ਦੇਖਿਆ ਗਿਆ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ਵਿੱਚ ਚਾਹੇ ਖੂਨਦਾਨ ਕੈਂਪ ਹੋਵੇ, ਜਰੂਰਤਮੰਦਾਂ ਲਈ ਰਾਸ਼ਨ ਵਿਤਰਣ, ਮਾਸਕ ਵੰਡਣਾ, ਘਰਾਂ ਨੂੰ ਸੇਨਿਟਾਇਜ਼ਰ ਕਰਨਾ ਆਦਿ ਵਿੱਚ ਮਿਸ਼ਨ ਦਾ ਭਰਪੂਰ ਯੋਗਦਾਨ ਰਿਹਾ ਹੈ ।
ਤਪਾ ਬ੍ਰਾਂਚ ਦੇ ਮੁੱਖੀ ਸ਼੍ਰੀ ਗੋਰਾ ਲਾਲ ਜੀ ਨੇ ਦੱਸਿਆ ਦੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਸੰਨ 1986 ਵਿੱਚ ਸਭ ਤੋਂ ਪਹਿਲਾਂ ਆਪਣਾ ਖੂਨਦਾਨ ਕਰਕੇ ਇਹਨਾਂ ਖੂਨਦਾਨ ਕੈਂਪਾਂ ਦੀ ਸ਼ੁਰੁਆਤ ਕੀਤੀ ਸੀ। ਅੱਜ ਸੰਤ ਨਿਰੰਕਾਰੀ ਮਿਸ਼ਨ ਪੁਰੇ ਸੰਸਾਰ ਵਿੱਚ ਖੂਨਦਾਨ ਵਿੱਚ ਪਹਿਲੇ ਸਥਾਨ ਤੇ ਹੈ । ਮਿਸ਼ਨ ਵਲੋਂ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਪੋਧਾ ਰੋਪਣ , ਸਫਾਈ ਅਭਿਆਨ , ਸਿਲਾਈ ਕਢਾਈ ਕੇਂਦਰ , ਖੂਨਦਾਨ ਕੈਂਪ ਮੁੱਖ ਹਨ। ਇਸ ਕੈਂਪ ਵਿੱਚ ਮਿਸ਼ਨ ਦੇ ਸੇਵਾਦਾਰਾਂ ਤੋ ਇਲਾਵਾ ਮੰਡੀ ਵਾਸੀਆਂ ਵਲੋਂ ਵੀ ਅਪਣਾ ਖੂਨਦਾਨ ਕਰਕੇ ਇਸ ਸੇਵਾ ਵਿੱਚ ਸਹਿਯੋਗ ਦਿੱਤਾ ਗਿਆ। ਮੁਖੀ ਗੋਰਾ ਲਾਲ ਜੀ ਨੇ ਸਾਰੇ 55 ਖੂਨਦਾਨੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਸਵਇੱਛਾ ਨਾਲ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਇਸ ਕੈਂਪ ਵਿੱਚ ਸੋਸ਼ਲ ਡਿਸਟੇਂਸਿੰਗ ਅਤੇ ਸੇਂਟਾਈਜ਼ੇਸ਼ਨ ਦਾ ਖਾਸ ਧਿਆਨ ਰੱਖਿਆ ਗਿਆ । ਇਸ ਕੈਂਪ ਵਿੱਚ ਬਰਨਾਲਾ ਸਿਵਲ ਹਸਪਤਾਲ ਦੀ ਡਾਕਟਰਾਂ ਦੀ ਟੀਮ ਦੁਆਰਾ ਡਾ ਹਰਜਿੰਦਰ ਕੌਰ (ਬੀ.ਟੀ.ਓ.) ਦੀ ਦੇਖ ਰੇਖ ਵਿੱਚ ਖੂਨ ਇਕੱਠਾ ਕੀਤਾ ਗਿਆ। ਇਸ ਕੈਂਪ ਵਿੱਚ ਤਪਾ ਮੰਡੀ ਦੇ ਬਹੁਤ ਹੀ ਪਤਵੰਤੇ ਸੱਜਣ ਆਏ ਅਤੇ ਉਨ੍ਹਾਂਨੇ ਨਿਰੰਕਾਰੀ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਪ੍ਰਗਟ ਕੀਤਾ ।





