17.1 C
Chandigarh

TODAY NOW NEWS

Thursday, March 19, 2026
Homeਪੰਜਾਬਕਪੂਰਥਲਾ / ਫਗਵਾੜਾ16 ਤੇ 17 ਦਸੰਬਰ ਨੂੰ ਲਗਣਗੇ ਬਲਾਕ ਪੱਧਰੀ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ

16 ਤੇ 17 ਦਸੰਬਰ ਨੂੰ ਲਗਣਗੇ ਬਲਾਕ ਪੱਧਰੀ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ

ਕਪੂਰਥਲਾ, 15 ਦਸੰਬਰ (ਨਿਰਮਲ ਸਿੰਘ)
ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਲਾਭ ਉਨ੍ਹਾਂ ਦੇ ਨੇੜਲੇ ਸਥਾਨਾਂ ਤੇ ਦੇਣ ਲਈ ਲਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਤਹਿਤ 16 ਤੇ 17 ਦਸੰਬਰ ਨੂੰ ਵੀ ਬਲਾਕ ਪੱਧਰ ਤੇ ਸੁਵਿਧਾ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ 28 ਅਤੇ 29 ਅਕਤੂਬਰ ਨੂੰ ਕੈਂਪ ਲਗਾਏ ਗਏ ਸਨ ਜਿਨ੍ਹਾਂ ਦਾ ਹਜ਼ਾਰਾਂ ਲੋਕਾਂ ਨੇ ਲਾਭ ਲਿਆ ਸੀ। ਉਨ੍ਹਾਂ ਦੱਸਿਆ ਕਿ ਹੁਣ 16 ਅਤੇ 17 ਦਸਬੰਰ ਨੂੰ ਬਲਾਕ ਪੱਧਰੀ ਸੁਵਿਧਾ ਕੈਂਪ ਲਗਾਏ ਜਾਣਗੇ, ਜਿਸ ਲਈ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਢਿਲਵਾਂ ਬਲਾਕ ਵਿਖੇ ਬੀ.ਡੀ .ਪੀ. ਓ ਦਫਤਰ ਵਿਖੇ 16 ਤੇ 17 ਦਸੰਬਰ, ਨਡਾਲਾ ਬਲਾਕ ਲਈ ਬੀ.ਡੀ.ਪੀ.ਓ ਦਫਤਰ ਵਿਖੇ 16 ਤੇ 17 ਦਸੰਬਰ ਨੂੰ ਕੈਂਪ ਲੱਗਣਗੇ।

ਕਪੂਰਥਲਾ ਬਲਾਕ ਦੇ ਸਿਧਵਾਂ ਦੋਨਾਂ ਵਿਖੇ 16 ਦਸਬੰਰ ਨੂੰ ਜਦਕਿ ਸੈਦੋਵਾਲ ਵਿਖੇ 17 ਦਸੰਬਰ ਨੂੰ ਕੈਂਪ ਲਗੇਗਾ। ਫਗਵਾੜਾ ਬਲਾਕ ਦੇ ਰਾਮਪੁਰ ਸੁੰਨੜਾ ਵਿਖੇ 16 ਦਸੰਬਰ ਅਤੇ ਪਿੰਡ ਪਲਾਹੀ ਵਿਖੇ 17 ਦਸੰਬਰ ਵਿਖੇ ਕੈਂਪ ਲਗਣਗੇ।

ਸੁਲਤਾਨਪੁਰ ਲੋਧੀ ਬਲਾਕ ਲਈ ਤਲਵੰਡੀ ਚੌਧਰੀਆਂ ਦਾਣਾ ਮੰਡੀ ਵਿਖੇ 16 ਦਸੰਬਰ ਨੂੰ ਅਤੇ ਟਿੱਬਾ ਦਾਣਾ ਮੰਡੀ ਵਿਖੇ 17 ਦਸੰਬਰ ਨੂੰ ਕੈਂਪ ਲੱਗਣਗੇ।

ਇਨ੍ਹਾਂ ਕੈਂਪਾਂ ਦੌਰਾਨ ਲੋਕ 5-5ਮਰਲੇ ਦੇ ਪਲਾਟਾਂ,ਪੈਂਨਸ਼ਨ ਸਕੀਮ,ਬਿਜਲੀ ਕੂਨੈਕਸ਼ਨ,ਘਰਾਂ ਵਿਚ ਪਖਾਨੇ,ਐਲ.ਪੀ.ਜੀ ਗੈਸ ਕੂਨੈਕਸ਼ਨ,ਸਰਬਤ ਸਿਹਤ ਬੀਮਾ ਯੋਜਨਾ ਕਾਰਡ ,ਆਸ਼ੀਰਵਾਦ ਸਕੀਮ ,ਬੱਚਿਆਂ ਦੀ ਸਕਾਲਰਸ਼ਿਪ ਸਕੀਮ,ਬਸ ਪਾਸ,ਪੈਂਡਿੰਗ ਇੰਤਕਾਲ ਦੇ ਕੇਸ,ਮਨਰੇਗਾ ਜਾਬ ਕਾਰਡ ਤੇ ਅਨੇਕਾਂ ਹੋਰ ਸਰਕਾਰ ਸਕੀਮਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਬਲਾਕਾਂ ਅੰਦਰ ਲਗ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।

ਕੈਪਸ਼ਨ-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਤਸਵੀਰ।

Today Now News

RELATED ARTICLES
- Advertisment -

POPULAR POSTS