17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਬਲਾਕ ਚੋਹਲਾ ਸਾਹਿਬ : ਮਨਰੇਗਾ ਸਟਾਫ ਵੱਲੋਂ ਹੜਤਾਲ ਸਬੰਧੀ ਅਲਟੀਮੇਟਮ

ਬਲਾਕ ਚੋਹਲਾ ਸਾਹਿਬ : ਮਨਰੇਗਾ ਸਟਾਫ ਵੱਲੋਂ ਹੜਤਾਲ ਸਬੰਧੀ ਅਲਟੀਮੇਟਮ

ਬਲਾਕ ਸੰਮਤੀ ਚੋਹਲਾ ਸਾਹਿਬ ਦੀ ਚੇਅਰਪਰਸਨ ਦੇ ਪਤੀ ਵੱਲੋ ਮਨਰੇਗਾ ਸਟਾਫ ਨੂੰ ਵਾਰ ਵਾਰ ਜ਼ਲੀਲ ਕਰਨ ਦਾ ਮਾਮਲਾ

ਤਰਨਤਾਰਨ (ਜਸਬੀਰ ਸਿੰਘ) : ਬਲਾਕ ਚੋਹਲਾ ਸਾਹਿਬ ਦੇ ਸਮੂਹ ਮਨਰੇਗਾ ਸਟਾਫ ਵੱਲੋਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਇੱਕ ਹੜਤਾਲ ਸਬੰਧੀ ਅਲਟੀਮੇਟਮ ਦਿੱਤਾ ਗਿਆ ਜਿਸ ਵਿਚ ਬਲਾਕ ਸੰਮਤੀ ਦੀ ਚੇਅਰਪਰਸਨ ਦੇ ਪਤੀ ਪੂਰਨ ਸਿੰਘ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਹ ਵਾਰ ਵਾਰ ਮਨਰੇਗਾ ਕਰਮਚਾਰੀਆਂ ਨੂੰ ਜ਼ਲੀਲ ਕਰਦੇ ਹਨ ਤੇ ਓਹਨਾ ਵਾਸਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ ਪੰਜ ਜਨਵਰੀ ਦੀ ਮੀਟਿੰਗ ਦਾ ਵੇਰਵਾ ਦਿੰਦੇ ਹੋਏ ਕਿਹਾ ਗਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਸਾਹਮਣੇ ਵੀ ਨਰੇਗਾ ਕਰਮਚਾਰੀਆਂ ਲਈ ਚੋਰ ਅਤੇ ਬਦਮਾਸ਼ ਵਰਗੇ ਭੱਦੇ ਸ਼ਬਦ ਵਰਤੋਂ ਵਿਚ ਲਿਆਂਦੇ ਗਏ ਸਨ ਸਮੂਹ ਸਟਾਫ ਨੇ ਪੰਚਾਇਤ ਅਫਸਰ ਨੂੰ ਲਿਖਿਤ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕੰਮ ਕਰਨਾ ਔਖਾ ਹੋ ਗਿਆ ਹੈ ਇਸ ਕਰਕੇ ਜਾਂ ਤਾ ਕਰਮਚਾਰੀਆਂ ਦੀ ਬਦਲੀ ਲੋੜ ਅਨੁਸਾਰ ਹੋਰ ਬਲਾਕਾਂ ਵਿਚ ਕਰ ਦਿੱਤੀ ਜਾਵੇ ਨਹੀਂ ਤਾਂ ਸਾਰੇ ਕਰਮਚਾਰੀ 15 ਜਨਵਰੀ ਤੋਂ ਕੰਮ ਕਾਜ ਬੰਦ ਕਰਦੇ ਆਪ ਜੀ ਦੇ ਦਫਤਰ ਅੱਗੇ ਅਣਮਿੱਥੇ ਸਮੇ ਲਈ ਧਰਨੇ ਤੇ ਬੈਠਣਗੇ ਇਸ ਮੋਕੋ ਬਲਾਕ ਪ੍ਰਧਾਨ ਹਰਪਾਲ ਸਿੰਘ , APO ਰਸ਼ਪਾਲ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਸੁਨੀਲ ਕੁਮਾਰ, ਨੀਤੂ ਸ਼ਰਮਾ, ਹਰਪ੍ਰੀਤ ਕੌਰ ਅਤੇ ਜਿਲਾ ਪ੍ਰਧਾਨ ਬਲਜੀਤ ਸਿੰਘ ਮੋਜੂਦ ਸਨ

Today Now News

RELATED ARTICLES
- Advertisment -

POPULAR POSTS