17.4 C
Chandigarh

TODAY NOW NEWS

Friday, March 20, 2026
HomeBREAKING NEWSਅਮਰੀਕਾ ਵਿਚ ਜਬਰਦਸਤ ਬਰਫੀਲੇ ਤੂਫਾਨ ਦੀ ਲਪੇਟ ਵਿਚ ਆਉਣ ਨਾਲ 3 ਵਿਅਕਤੀਆਂ...

ਅਮਰੀਕਾ ਵਿਚ ਜਬਰਦਸਤ ਬਰਫੀਲੇ ਤੂਫਾਨ ਦੀ ਲਪੇਟ ਵਿਚ ਆਉਣ ਨਾਲ 3 ਵਿਅਕਤੀਆਂ ਦੀ ਮੌਤ, ਬੱਤੀ ਗੁੱਲ, ਰਿਕਾਰਡ ਬਰਫਬਾਰੀ

ਸੈਕਰਾਮੈਂਟੋ 31 ਜਨਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੂਰਬੀ ਤੱਟ ‘ਤੇ ਆਏ ਜਬਰਦਸਤ ਬਰਫੀਲੇ ਤੂਫਾਨ ਕਾਰਨ ਨਿਊਯਾਰਕ ਖੇਤਰ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਬਿਜਲੀ ਵਿਚ ਵਿਘਨ ਪੈਣ ਕਾਰਨ ਹਜਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਬਰਫੀਲੇ ਤੂਫਾਨ ਨੇ ਸਮੁੱਚੇ ਪੂਰਬੀ ਤੱਟ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ ਤੇ ਉਤਰ ਪੂਰਬੀ ਖੇਤਰਾਂ ਵਿਚ 30 ਇੰਚ ਤੱਕ ਬਰਫਬਾਰੀ ਹੋਈ ਹੈ। ਤੂਫਾਨ ਦੀ ਲਪੇਟ ਵਿਚ ਆ ਕੇ ਇਕ ਬਜੁਰਗ ਵਿਅਕਤੀ ਦੀ ਤਲਾਬ ਵਿਚ ਡਿੱਗ ਕੇ ਮੌਤ ਹੋ ਗਈ। ਨਸਾਉ ਕਾਊਂਟੀ ਦੇ ਅਧਿਕਾਰੀਆਂ ਅਨੁਸਾਰ 53 ਤੇ 75 ਸਾਲ ਦੇ ਦੋ ਵਿਅਕਤੀ ਸਾਇਸੈਟ ਕਸਬੇ ਵਿਚ ਮਾਰੇ ਗਏ। ਕੌਮੀ ਮੌਸਮ ਸੇਵਾ ਅਨੁਸਾਰ ਬੋਸਟਨ ਵਿਚ ਇਕ ਦਿਨ ਵਿੱਚ ਰਿਕਾਰਡ 23.6 ਇੰਚ ਬਰਫਬਾਰੀ ਹੋਈ। ਦੱਖਣੀ ਸਟੌਘਟਨ, ਮਾਸਾਚੂਸੈਟਸ ਵਿਚ 30.6 ਇੰਚ ਬਰਫਬਾਰੀ ਹੋਈ ਜੋ ਇਕ ਰਿਕਾਰਡ ਹੈ। ਨਿਊਯਾਰਕ ਸ਼ਹਿਰ ਦੇ ਆਸ ਪਾਸ ਦੇ ਖੇਤਰਾਂ ਵਿਚ ਇਕ ਫੁੱਟ ਤਕ ਬਰਫਬਾਰੀ ਹੋਈ ਹੈ। ਟਾਲਾਹੈਸੀ, ਫਲੋਰਿਡਾ ਵਿਚ ਤਾਪਮਾਨ ਮਨਫੀ 20 ਡਿੱਗਰੀ ਤੱਕ ਲੁੜਕ ਗਿਆ ਹੈ। ਪਿਛਲੇ 10 ਸਾਲਾਂ ਦੌਰਾਨ ਪਹਿਲੀ ਵਾਰ ਇਥੇ ਤਾਪਮਾਨ ਵਿਚ ਏਨੀ ਗਿਰਾਵਟ ਦਰਜ ਹੋਈ ਹੈ। ਫਲੋਰਿਡਾ ਦੇ ਪ੍ਰਮੁੱਖ ਮੈਰਾਥਾਨ ਇੰਟਰਨੈਸ਼ਨਲ ਏਅਰ ਪੋਰਟ ‘ਤੇ ਤਾਪਮਾਨ ਵਿਚ ਗਿਰਾਵਟ ਦਾ 65 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ ਤੇ ਇਥੇ ਤਾਪਮਾਨ ਮਨਫੀ 46 ਡਿਗਰੀ ਰਿਕਾਰਡ ਹੋਇਆ ਹੈ। ਇਕ ਲੱਖ ਤੋਂ ਵਧ ਲੋਕਾਂ ਦੀ ਬੱਤੀ ਗੁੱਲ ਹੋ ਗਈ ਹੈ। ਮਾਸਾਚੂਸੈਟਸ ਵਿਚ ਰਹਿੰਦੇ ਲੋਕ ਜਿਆਦਾ ਪ੍ਰਭਾਵਿਤ ਹੋਏ ਹਨ। ਮਾਸਾਚੂਸੈਟਸ ਦੀ ਲੈਫਟੀਨੈਂਟ ਗਵਰਨਰ ਕਰੀਨ ਪੋਲੀਟੋ ਨੇ ਲੋਕਾਂ ਨੂੰ ਸੜਕਾਂ ਉਪਰ ਨਾ ਆਉਣ ਤੇ ਘਰਾਂ ਵਿਚ ਰਹਿਣ ਲਈ ਕਿਹਾ ਹੈ।

Today Now News

RELATED ARTICLES
- Advertisment -

POPULAR POSTS