16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਦੋ ਪੁੱਤਾਂ ਦਾ ਨੇਤਰਹੀਣ ਪਿਤਾ ਬੇਟੀ ਨਾਲ ਦਰ-ਦਰ ਮੰਗ ਰਿਹਾ ਭੀਖ ।

ਦੋ ਪੁੱਤਾਂ ਦਾ ਨੇਤਰਹੀਣ ਪਿਤਾ ਬੇਟੀ ਨਾਲ ਦਰ-ਦਰ ਮੰਗ ਰਿਹਾ ਭੀਖ ।

ਪਿਤਾ ਤੇ ਪੁੱਤਰੀ ਨੇ ਸੁਣਾਈ ਆਪਣੀ ਦੁੱਖ ਭਰੀ ਕਹਾਣੀ ।

ਤਾਰਨ ਤਾਰਨ (ਜਸਵੀਰ ਸਿੰਘ) : ਅਜ ਤਰਨਤਾਰਨ ਸਹਿਰ ਵਿੱਚ ਦੁਕਾਨ ਦੁਕਾਨ ਤੇ ਨੇਤਰਹੀਣ ਪਿਉ ਦਲਬੀਰ ਸਿੰਘ ਵਾਸੀ ਥਾਦੇ ਛੋਟੇ ਕੀਰਤਨ ਗੜ ਆਪਣੀ ਲੜਕੀ ਕਮਲਜੀਤ ਕੋਰ ਨੁੰ ਨਾਲ ਲੈ ਕੇ ਦੁਕਾਨਦਾਰਾਂ ਕੋਲ ਭੀਖ ਮੰਗ ਰਹੇ ਰਹੇ ਸੀ । ਜਦ ਲੜਕੀ ਅਤੇ ਉਸ ਦੇ ਪਿਤਾ ਨਾਲ ਗਲਬਾਤ ਕੀਤੀ ਤਾ ਉਸ ਨੇ ਆਪਣੇ ਦੁੱਖੜੇ ਸੁਣਾਉਂਦੇ ਹੋਏ ਕਿਹਾ ਸਿਆਸੀ ਪਾਰਟੀਆਂ ਦੇ ਲੀਡਰ ਸਿਰਫ ਵੋਟਾਂ ਜਿੱਤਣ ਲਈ ਪਿੰਡ ਪਿੰਡ ਲੋਕਾਂ ਕੋਲ ਜਾਦੇ ਨੇ ਬਸ ਇਕੋ ਗੱਲ ਕਰਦੇ ਨੇ ਕਿ ਇੱਕ ਵਾਰ ਜਿੱਤ ਲੈਣ ਦਿਉ ਬਾਅਦ ਵਿਚ ਤੁਹਾਡਾ ਹਰ ਇਕ ਇਕ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਫਿਰ ਜਿੱਤਣ ਵਾਲੇ ਆਗੂ ਰਬ ਆਸਰੇ ਹੀ ਮਿਲਦੇ ਨੇ ।

ਦਲਬੀਰ ਸਿੰਘ ਨੇ ਦੱਸਿਆ ਕਿ ਉਸਦੀ 12 ਸਾਲ ਦੀ ਉਮਰ ਵਿਚ ਅਖਾਂ ਦੀ ਰੋਸ਼ਨੀ ਚਲ ਗਾਈ ਸੀ । ਪਰ ਕੁਝ ਸਮਾ ਬਾਅਦ ਸਾਦੀ ਹੋ ਗਾਈ ਸੀ ਤੇ ਉਸਦੇ ਘਰ ਦੋ ਲੜਕੇ ਤੇ ਇੱਕ ਛੋਟੀ ਲੜਕੀ ਹੋਈ । ਰਬ ਦੀ ਕਰੋਪੀ ਹੋਈ ਕਿ ਉਸਦੀ ਪਤਨੀ ਬੀਮਾਰ ਹੋਣ ਤੋ ਬਾਅਦ ਉਸ ਦਾ ਦੇਹਾਂਤ ਹੋ ਗਾਏ ਸੀ । ਉਸ ਸਮੇ ਛੋਟੀ ਲੜਕੀ ਮਸਾਂ ਹੀ 6 ਮਹੀਨੇ ਦੇ ਸੀ ।

ਦਲਬੀਰ ਸਿੰਘ ਦੀਆਂ ਦੋਵੇ ਭੈਣਾ ਨੇ ਦੋਨੋ ਮੁੰਡਿਆਂ ਨੁੰ ਆਪਣੇ ਕੋਲ ਲੈ ਗਈਆਂ ਤੇ ਲੜਕੀ ਉਸ ਪਾਸ ਹੀ ਛੱਡ ਦਿੱਤੀ । ਭੈਣਾਂ ਨੇ ਵਿਸਵਾਸ ਦਿਵਾਇਆ ਕਿ ਦੋਵੇ ਲੜਕੇ ਵੱਡੇ ਹੋਣ ਤੇ ਵਾਪਿਸ ਕਰ ਦੇਣਗੀਆਂ । ਹੁਣ ਕੁਝ ਸਮਾ ਪਹਿਲਾਂ ਭੈਣਾਂ ਨੂੰ ਕਹਿ ਸੀ ਵਾਪਸ ਕਰ ਦਿਉ ਮੇਰੇ ਲੜਕੇ ਹੁਣ ਤਕ ਨਹੀ ਕੀਤੇ ਵਾਪਸ ਲੜਕੇ । ਇਸ ਕਰਕੇ ਘਰ ਦਾ ਗੁਜਾਰ ਨਹੀ ਚੱਲਦਾ । ਬਸ ਮੇਰੀ ਲੜਕੀ ਨੇ ਦਲੇਰੀ ਨਾਲ ਮੈਨੂੰ ਮੋਟਰਸਾਈਕਲ, ਰੇਹੜੀ ਰਿਕਸ਼ਾ ਬਣ ਕੇ ਦਿੱਤੀ ਹੁਣ ਅਸੀ ਪਿਉ ਧੀ ਤਰਨਤਾਰਨ ਸਹਿਰ ਵਿਚ ਦੁਕਾਨਦਾਰਾਂ ਨੁੰ ਹਥ ਜੋੜ ਭੀਖ ਮੰਗਦੇ ਹਾਂ । ਮੈ ਵੀ ਨੇਤਰਹੀਣ ਅਤੇ ਮੇਰੀ ਵੱਡੀ ਭੈਣ ਕਸਮੀਰ ਕੋਰ ਨੇਤਰਹੀਣ ਹੋਣ ਕਾਰਨ ਉਹ ਵੀ ਮੇਰੇ ਕੋਲ ਰਹਿ ਰਹੀ ।

Today Now News

RELATED ARTICLES
- Advertisment -

POPULAR POSTS